ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਤਹਿਗੜ੍ਹ ਛੰਨਾਂ ਵਿੱਚ ਤੀਆਂ ਦਾ ਮੇਲਾ

ਪਿੰਡ ਫ਼ਤਿਹਗੜ੍ਹ ਛੰਨਾਂ ਵਿੱਚ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਸਰਪੰਚ ਬੀਬੀ ਹਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਮਾਜ ਸੇਵਕਾ ਪ੍ਰੀਤੀ ਮਹੰਤ ਅਤੇ ਜੰਗਲਾਤ ਵਿਭਾਗ ਤੋਂ...
ਤੀਆਂ ਦੇ ਮੇਲੇ ਵਿੱਚ ਗਿੱਧਾ ਪਾਉਂਦੀ ਹੋਈ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਹੋਰ।
Advertisement
ਪਿੰਡ ਫ਼ਤਿਹਗੜ੍ਹ ਛੰਨਾਂ ਵਿੱਚ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਸਰਪੰਚ ਬੀਬੀ ਹਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਮਾਜ ਸੇਵਕਾ ਪ੍ਰੀਤੀ ਮਹੰਤ ਅਤੇ ਜੰਗਲਾਤ ਵਿਭਾਗ ਤੋਂ ਸਰਬਜੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਤੀਆਂ ਦੇ ਮੇਲੇ ਵਿਚ ਇਕੱਠੀਆਂ ਹੋਈਆਂ ਪਿੰਡ ਦੀਆਂ ਨੁੂੰਹਾਂ ਅਤੇ ਧੀਆਂ ਅਤੇ ਹਰ ਵਰਗ ਦੀਆਂ ਔਰਤਾਂ ਵਲੋਂ ਪੁਰਾਤਨ ਬੋਲੀਆਂ ’ਤੇ ਗਿੱਧਾ ਪਾਇਆ ਅਤੇ ਰਲ ਮਿਲ ਤੀਆਂ ਦੀਆਂ ਖੁਸ਼ੀਆਂ ਮਨਾਈਆਂ। ਮੇਲੇ ’ਚ ਜੁੜੀਆਂ ਬਚਪਨ ਦੀਆਂ ਸਹੇਲੀਆਂ ਨੇ ਆਪਣੇ ਦੁੱਖ-ਸੁੱਖ ਸਾਂਝੇ ਕੀਤੇ। ਮੇਲੇ ਵਿਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਗਿੱਧਾ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਰਪੰਚ ਬੀਬੀ ਹਰਜੀਤ ਕੌਰ ਅਤੇ ਸਮੁੱਚੀ ਪੰਚਾਇਤ ਵਲੋਂ ਤੀਆਂ ਦੇ ਮੇਲੇ ’ਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਦਾ ਤਿਉਹਾਰ ਹੈ ਅਤੇ ਆਪਸੀ ਪਿਆਰ, ਮਿਲਵਰਤਨ ਅਤੇ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਹਰ ਸਾਲ ਲੱਗਣੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ। ਉਨ੍ਹਾਂ ਵਲੋਂ ਪਿੰਡ ਵਿਚ ਇੱਕ ਡਿਜੀਟਲ ਲਾਇਬਰੇਰੀ ਅਤੇ ਨੌਜਵਾਨਾਂ ਲਈ ਖੇਡ ਮੈਦਾਨ ਬਣਾਉਣ ਦੇ ਕੀਤੇ ਵਾਅਦੇ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ। ਗਰਾਮ ਪੰਚਾਇਤ ਵਲੋਂ ਵਿਧਾਇਕ ਨਰਿੰਦਰ ਕੌਰ ਭਰਾਜ, ਪ੍ਰੀਤੀ ਮਹੰਤ ਅਤੇ ਸਰਬਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਪਾਲ ਕੌਰ ਅਤੇ ਮਨਪ੍ਰੀਤ ਕੌਰ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਰਣਜੀਤ ਕੌਰ ਪੰਚ, ਹਰਜੀਤ ਕੌਰ ਪੰਚ, ਹਰਦੀਪ ਕੌਰ ਪੰਚ, ਹਰਬੰਸ ਕੌਰ, ਮਨਜੀਤ ਕੌਰ, ਰਣਜੀਤ ਕੌਰ, ਸਿੰਦਰ ਕੌਰ, ਗੁਰਿੰਦਰ ਕੌਰ,ਪ੍ਰਦੀਪ ਕੌਰ, ਗੁਰਮੀਤ ਕੌਰ, ਅਵਤਾਰ ਸਿੰਘ ਪੰਚ, ਬਲਦੇਵ ਸਿੰਘ ਪੰਚ, ਜਸਮੇਲ ਸਿੰਘ, ਰਾਜਵੀਰ ਸਿੰਘ, ਦੀਦਾਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਸਵੰਤ ਸਿੰਘ ਆਦਿ ਮੌਜੂਦ ਸਨ।

 

Advertisement

Advertisement