ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ਡਾਕਟਰਾਂ ਦੀ ਟੀਮ ਫ਼ਿਰੋਜ਼ਪੁਰ ਲਈ ਰਵਾਨਾ

ਜ਼ਿਲ੍ਹਾ ਫਿਰੋਜ਼ਪੁਰ ਅੰਦਰ ਹੜ੍ਹਾਂ ਨਾਲ ਪੀੜਤ ਪਸ਼ੂਆਂ ਦੇ ਇਲਾਜ ਅਤੇ ਲੋੜੀਂਦੀਆਂ ਦਵਾਈਆਂ ਦੇਣ ਲਈ ਅੱਜ ਦੀ ਮਦਦ ਲਈ ਵੈਟਰਨਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਾਲੇਰਕੋਟਲਾ ਦੀ ਟੀਮ ਪ੍ਰਧਾਨ ਜਗਜੀਤ ਸਿੰਘ ਕਾਲ ਬੰਜਾਰਾ ਦੀ ਰਹਿਨੁਮਾਈ ਹੇਠ ਰਵਾਨਾ ਹੋਈ। ਇਹ ਟੀਮ ਜ਼ਿਲ੍ਹਾ ਫਿਰੋਜ਼ਪੁਰ ਦੇ...
ਫ਼ਿਰੋਜ਼ਪੁਰ ਲਈ ਰਵਾਨਾ ਹੁੰਦੀ ਹੋਈ ਟੀਮ।
Advertisement

ਜ਼ਿਲ੍ਹਾ ਫਿਰੋਜ਼ਪੁਰ ਅੰਦਰ ਹੜ੍ਹਾਂ ਨਾਲ ਪੀੜਤ ਪਸ਼ੂਆਂ ਦੇ ਇਲਾਜ ਅਤੇ ਲੋੜੀਂਦੀਆਂ ਦਵਾਈਆਂ ਦੇਣ ਲਈ ਅੱਜ ਦੀ ਮਦਦ ਲਈ ਵੈਟਰਨਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਾਲੇਰਕੋਟਲਾ ਦੀ ਟੀਮ ਪ੍ਰਧਾਨ ਜਗਜੀਤ ਸਿੰਘ ਕਾਲ ਬੰਜਾਰਾ ਦੀ ਰਹਿਨੁਮਾਈ ਹੇਠ ਰਵਾਨਾ ਹੋਈ। ਇਹ ਟੀਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫੱਤੇਵਾਲ, ਆਲੇਵਾਲਾ, ਬਡਾ.ਲਾ ਕਿਸ਼ਨਗੜ੍ਹ ਅਤੇ ਬਸਤੀ ਕਾਲੇ ਕੇ ਅਥਣ ਵਿੱਚ ਹੜ੍ਹਾਂ ਕਾਰਨ ਬਿਮਾਰ ਪਸ਼ੂਆਂ ਦੇ ਇਲਾਜ ਦੀ ਨਿਰਸਵਾਰਥ ਸੇਵਾ ਨਿਭਾਏਗੀ। ਰਵਾਨਾ ਹੋਈ ਟੀਮ ਵਿਚ ਡਾ.. ਗੁਰਿੰਦਰ ਸਿੰਘ, ਸਕੱਤਰ ਡਾ.. ਇਕਬਾਲ ਝਨੇਰ, ਪ੍ਰੈੱਸ ਸਕੱਤਰ ਡਾ.. ਬੌਬੀ ਕੰਗਣਵਾਲ, ਖਜ਼ਾਨਚੀ ਡਾ.. ਸ਼ਹਿਬਾਜ਼ ਮਹਿਬੂਬ, ਡਾ.. ਸਲੀਮ ਚੰਡੀਗੜ੍ਹ, ਡਾ.. ਸੋਨੀ, ਡਾ. ਕੁਲਦੀਪ , ਡਾ. ਜਸ਼ਨਦੀਪ ਸਿੰਘ, ਡਾ. ਰਸ਼ੀਦ ਖਾਨ, ਡਾ. ਨਿਰਪਾਲ ਸਿੰਘ, ਡਾ. ਦਿਲਦਾਰ ਦਾਰਾ ਨਾਰੋਮਾਜਰਾ ਅਤੇ ਡਾ. ਸਤਾਰ ਮੁਹੰਮਦ ਕੁਠਾਲਾ ਆਦਿ ਸ਼ਾਮਲ ਸਨ। ਖਜ਼ਾਨਚੀ ਡਾ. ਮੁਹੰਮਦ ਸ਼ਹਿਬਾਜ਼ ਮਹਿਬੂਬ ਨੇ ਦੱਸਿਆ ਕਿ ਵੈਟਰਨਰੀ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮਾਲੇਰਕੋਟਲਾ ਯੂਨਿਟ ਹੜ੍ਹ ਪੀੜਤ ਖੇਤਰਾਂ ਅੰਦਰ ਹੜ੍ਹਾਂ ਦੇ ਪਾਣੀ ਕਾਰਨ ਬਿਮਾਰ ਦੁਧਾਰੂ ਪਸ਼ੂਆਂ ਦੇ ਇਲਾਜ ਲਈ ਸੇਵਾ ਕਰ ਰਹੀ ਹੈ।

Advertisement
Advertisement
Show comments