ਅਧਿਆਪਕਾਂ ਵੱਲੋਂ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ
ਲਹਿਰਾਗਾਗਾ ਦੀਆਂ ਸਮੂਹ ਜਥੇਬੰਦੀਆਂ ਦੀ ਅਗਵਾਈ ਹੇਠ ਸਥਾਨਕ ਫਲੱਡ ਕੰਟਰੋਲ ਸੈਂਟਰ ਵਿੱਚ ਅਧਿਆਪਕਾਂ ਦੀਆਂ ਲਾਈਆਂ ਗਈਆਂ ਡਿਊਟੀਆਂ ਖਿਲਾਫ ਧਰਨਾ ਦਿੱਤਾ ਗਿਆ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਹਰਭਗਵਾਨ ਗੁਰਨੇ, ਸੁਖਵਿੰਦਰ ਗਿਰ, ਮੇਘ ਰਾਜ ਚੋਟੀਆਂ, ਜਗਦੀਪ ਕੋਟੜਾ,...
Advertisement
ਲਹਿਰਾਗਾਗਾ ਦੀਆਂ ਸਮੂਹ ਜਥੇਬੰਦੀਆਂ ਦੀ ਅਗਵਾਈ ਹੇਠ ਸਥਾਨਕ ਫਲੱਡ ਕੰਟਰੋਲ ਸੈਂਟਰ ਵਿੱਚ ਅਧਿਆਪਕਾਂ ਦੀਆਂ ਲਾਈਆਂ ਗਈਆਂ ਡਿਊਟੀਆਂ ਖਿਲਾਫ ਧਰਨਾ ਦਿੱਤਾ ਗਿਆ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਹਰਭਗਵਾਨ ਗੁਰਨੇ, ਸੁਖਵਿੰਦਰ ਗਿਰ, ਮੇਘ ਰਾਜ ਚੋਟੀਆਂ, ਜਗਦੀਪ ਕੋਟੜਾ, ਗੁਰਮੀਤ ਸੇਖੂਵਾਸ, ਮਨੋਜ ਲਹਿਰਾ ਤੇ ਸਰਬਜੀਤ ਕਿਸ਼ਨਗੜ੍ਹ ਆਦਿ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰ ਐਕਟ 2005 ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਦੀ ਮਨਾਹੀ ਕਰਦਾ ਹੈ। ਲਹਿਰਾਗਾਗਾ ਵਿੱਚ ਅਜ ਤੱਕ ਕਦੇ ਵੀ ਹੜ੍ਹ ਨਹੀਂ ਆਇਆ। ਡਿਊਟੀਆਂ ਸਿਰਫ ਅਧਿਆਪਕਾਂ ਦੀਆਂ ਲਗਾਈਆਂ ਹਨ, ਹੋਰ ਕਿਸੇ ਵੀ ਵਿਭਾਗ ਦੀਆਂ ਡਿਊਟੀਆਂ ਨਹੀਂ ਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਊਟੀਆਂ ਕਰਕੇ ਸਕੂਲ ਸਿੱਖਿਆ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣਾ ਚੋਣ ਮੈਨੀਫੈਸਟੋ ਯਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕੰਮ ਪੜ੍ਹਾਉਣਾ ਹੈ। ਅਧਿਆਪਕ ਨੂੰ ਕਲਾਸ ਤੋਂ ਦੂਰ ਕਰਨਾ ਸਮਾਜ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਇਹ ਡਿਊਟੀਆਂ ਤੁਰੰਤ ਨਾ ਕੱਟੀਆਂ ਤਾਂ ਇਸ ਦਫਤਰ ਦੇ ਖਿਲਾਫ ਬਹੁਤ ਸਖਤ ਜਥੇਬੰਦਕ ਐਕਸ਼ਨ ਉਲੀਕਿਆ ਜਾਵੇਗਾ।
Advertisement
Advertisement