ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਡਿਡ ਕਾਲਜਾਂ ਦੇ ਅਧਿਆਪਕ ਤਨਖ਼ਾਹਾਂ ਨੂੰ ਤਰਸੇ

ਮੁਕੰਦ ਸਿੰਘ ਚੀਮਾ ਸੰਦੌੜ, 5 ਜੁਲਾਈ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਦੇ 136 ਏਡਿਡ ਕਾਲਜਾਂ ਨੂੰ ਬਣਦੀ ਗ੍ਰਾਂਟ ਨਾ ਮਿਲਣ ਕਾਰਨ ਬਹੁਤੇ ਕਾਲਜਾਂ ਵਿੱਚ ਪ੍ਰੋਫੈਸਰਾਂ ਨੂੰ ਤਨਖ਼ਾਹ ਮਿਲਣੀ ਬੰਦ ਹੋ ਚੁੱਕੀ ਹੈ। ਪਿਛਲੇ ਸਮੇਂ ਤੋਂ ਸਰਕਾਰ ਅਤੇ ਮੈਨੇਜਮੈਂਟਾਂ ਵਿਚਾਲੇ ਸੈਂਟਰਲ...
Advertisement

ਮੁਕੰਦ ਸਿੰਘ ਚੀਮਾ

ਸੰਦੌੜ, 5 ਜੁਲਾਈ

Advertisement

ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਦੇ 136 ਏਡਿਡ ਕਾਲਜਾਂ ਨੂੰ ਬਣਦੀ ਗ੍ਰਾਂਟ ਨਾ ਮਿਲਣ ਕਾਰਨ ਬਹੁਤੇ ਕਾਲਜਾਂ ਵਿੱਚ ਪ੍ਰੋਫੈਸਰਾਂ ਨੂੰ ਤਨਖ਼ਾਹ ਮਿਲਣੀ ਬੰਦ ਹੋ ਚੁੱਕੀ ਹੈ। ਪਿਛਲੇ ਸਮੇਂ ਤੋਂ ਸਰਕਾਰ ਅਤੇ ਮੈਨੇਜਮੈਂਟਾਂ ਵਿਚਾਲੇ ਸੈਂਟਰਲ ਪੋਰਟਲ ਸਬੰਧੀ ਚੱਲ ਰਿਹਾ ਰੇੜਕਾ ਭਾਵੇਂ ਖ਼ਤਮ ਹੋ ਚੁੱਕਾ ਹੈ ਜਿਸ ’ਚ ਪ੍ਰਾਈਵੇਟ ’ਵਰਸਿਟੀਆਂ ਦਾ ਪੱਖ ਪੂਰਿਆ ਗਿਆ ਪਰ ਅਜੇ ਤੱਕ ਗ੍ਰਾਂਟ ਸਰਕਾਰ ਵੱਲੋਂ ਜਾਰੀ ਨਹੀਂ ਹੋਈ। ਇਸ ਕਰ ਕੇ ਅਧਿਆਪਕ ਵਰਗ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਪੇਂਡੂ ਖੇਤਰ ਦੇ ਕਾਲਜਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੋ ਗਈ ਹੈ। ਸੰਤ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੇ ਡਾਇਰੈਕਟਰ ਅਤੇ ਸਾਬਕਾ ਪੀਸੀਸੀਟੀਯੂ ਦੇ ਪੰਜਾਬੀ ਯੂਨੀਵਰਸਿਟੀ ਏਰੀਆ ਸਕੱਤਰ ਪ੍ਰੋ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਕਾਲਜ ਤਨਖ਼ਾਹ ਦੇਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸੇਵਾਮੁਕਤੀ ਦੀ ਉਮਰ ਸੀਮਾ 58-60 ਸਾਲ ਦੇ ਮਸਲੇ ਸਬੰਧੀ ਕਈ ਕਾਲਜਾਂ ਦੀ ਪਿਛਲੇ ਸਾਲ (ਸੈਸ਼ਨ 2022-23) ਦੀ ਗ੍ਰਾਂਟ ਵੀ ਨਹੀਂ ਮਿਲੀ ਅਤੇ ਹੁਣ ਸਾਲ 2023-24 ਦੀਆਂ ਗ੍ਰਾਂਟਾਂ ਜਾਰੀ ਨਾ ਕਰ ਕੇ ਸਰਕਾਰ ਏਡਿਡ ਕਾਲਜਾਂ ਨੂੰ ਖ਼ਤਮ ਕਰਨ ਦੀਆਂ ਚਾਲਾਂ ਖੇਡ ਰਹੀ ਹੈ। ਪੀਸੀਸੀਟੀਯੂ ਦੇ ਬਰਨਾਲਾ, ਸੰਗਰੂਰ ਤੇ ਮਾਲੇਰਕੋਟਲਾ ਦੇ ਜ਼ਿਲ੍ਹਾ ਸਕੱਤਰ ਡਾ. ਕਰਮਜੀਤ ਸਿੰਘ ਤੇ ਲੋਕਲ ਯੂਨਿਟ ਪ੍ਰਧਾਨ ਬਚਿੱਤਰ ਸਿੰਘ ਨੇ ਉਮੀਦ ਜ਼ਾਹਿਰ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ ’ਤੇ ਏਡਿਡ ਕਾਲਜਾਂ ਦੀਆਂ ਗ੍ਰਾਂਟਾਂ ਜਾਰੀ ਕਰੇ ਤਾਂ ਕਿ ਕਾਲਜਾਂ ਦੇ ਕੰਮ ਨੂੰ ਨਿਰਵਿਘਨ ਚਲਦਾ ਰੱਖਿਆ ਜਾ ਸਕੇ।

Advertisement
Tags :
ਅਧਿਆਪਕਏਡਿਡਕਾਲਜਾਂਤਨਖਾਹਾਂਤਰਸੇ