ਅਧਿਆਪਕਾਂ ਨੇ ਵਿਧਾਇਕਾ ਨੂੰ ਮੰਗ ਪੱਤਰ ਦਿੱਤਾ
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਜ਼ਿਲ੍ਹਾ ਵਫਦ ਵੱਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ’ਤੇ ਰੁਜ਼ਗਾਰ ਸੁਰੱਖਿਅਤ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਵਿਧਾਇਕਾ ਦੇ ਨੁਮਾਇੰਦੇ ਵੱਲੋਂ ਮੰਗ ਪੱਤਰ ਲਿਆ। ਫਰੰਟ ਦੇ ਆਗੂ ਨਿਰਭੈ ਸਿੰਘ...
Advertisement
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਜ਼ਿਲ੍ਹਾ ਵਫਦ ਵੱਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ’ਤੇ ਰੁਜ਼ਗਾਰ ਸੁਰੱਖਿਅਤ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਵਿਧਾਇਕਾ ਦੇ ਨੁਮਾਇੰਦੇ ਵੱਲੋਂ ਮੰਗ ਪੱਤਰ ਲਿਆ। ਫਰੰਟ ਦੇ ਆਗੂ ਨਿਰਭੈ ਸਿੰਘ ਨੇ ਮੰਗ ਕੀਤੀ ਕਿ 1158 ਭਰਤੀ ਤਹਿਤ ਇਕ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਨਿਯੁਕਤ ਹੋਏ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸਥਾਈ ਰੁਜ਼ਗਾਰ ਸੁਰੱਖਿਅਤ ਕੀਤਾ ਜਾਵੇ। ਮੁੱਖ ਮੰਤਰੀ ਪੰਜਾਬ ਵੱਲੋਂ ਜਨਤਕ ਬਿਆਨ ਰਾਹੀਂ 1158 ਭਰਤੀ ਦੇ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਕਰਨ ਦਾ ਭਰੋਸਾ ਦਿਵਾਇਆ ਜਾਵੇ, ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਇਰ ਕਰ ਕੇ ਡਟਵੀਂ ਪੈਰਵੀ ਕੀਤੀ ਜਾਵੇ। ਮੈਟਰਨਿਟੀ ਅਤੇ ਪੈਟਰਨਿਟੀ ਲੀਵ ’ਤੇ ਗਏ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਤੋਂ ਲੀਅਨ ਲੈ ਕੇ ਇਸ ਭਰਤੀ ਤਹਿਤ ਨਿਯੁਕਤ ਹੋਣ ਵਾਲੇ ਸਾਰੇ ਮੁਲਾਜ਼ਮਾਂ ਦੀ ਪੇਅ ਪ੍ਰੋਟੈਕਸ਼ਨ ਕਰਦਿਆਂ ਇਸ ਸਬੰਧੀ ਸਾਰੇ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਆਗੂ ਨੇ ਕਿਹਾ ਜੇਕਰ ਇਹ ਮੰਗਾਂ ਸਰਕਾਰ ਪੂਰੀਆਂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਫਰੰਟ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।
Advertisement
Advertisement