ਤਮੰਨਾ ਤੇ ਪਲਕ ਨੇ ਸੁੰਦਰ ਲਿਖਾਈ ਮੁਕਾਬਲਾ ਜਿੱਤਿਆ
ਪ੍ਰਕਾਸ਼ ਪੁਰਬ ਮੌਕੇ ਡਾ. ਦੇਵ ਰਾਜ ਡੀ ਏ ਵੀ ਪਬਲਿਕ ਸਕੂਲ ਖਾਈ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਪ੍ਰਬੰਧਕ ਪ੍ਰਵੀਨ ਖੋਖਰ, ਲਕਸ਼ਮੀਕਾਂਤ ਖੋਖਰ, ਅਨਿਰੁੱਧ ਕੌਸ਼ਲ ਅਤੇ ਪ੍ਰਿੰਸੀਪਲ ਦੇਵਤਾ ਪਰਾਸ਼ਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ।
ਸੁੰਦਰ ਲਿਖਾਈ ਦੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਤਮੰਨਾ ਤੇ ਪਲਕ ਕੌਰ ਨੇ ਪਹਿਲਾ, ਜੈਸਮੀਨ ਤੇ ਵਿਸ਼ਵਪ੍ਰੀਤ ਨੇ ਦੂਸਰਾ ਅਤੇ ਸਾਹਿਬਜੋਤ ਸਿੰਘ ਤੇ ਸ਼ਹਿਨਾਜ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੀਨੀਅਰ ਵਰਗ ਵਿੱਚੋਂ ਰਹਿਮਾਨ ਖਾਨ ਤੇ ਤਮੰਨਾ ਰਾਣੀ ਨੇ ਪਹਿਲਾ, ਜਸਮੀਤ ਕੌਰ ਤੇ ਬਲਕਰਨ ਸਿੰਘ ਨੇ ਦੂਜਾ ਅਤੇ ਅਕਾਂਸ਼ਾ ਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿੱਚ ਹਰਪ੍ਰੀਤ ਕੌਰ, ਪ੍ਰਨੀਤ ਕੌਰ ਤੇ ਸੰਦੀਪ ਕੌਰ ਨੇ ਪਹਿਲਾ, ਕਾਰਤਿਕ, ਹੁਸਨਪ੍ਰੀਤ ਕੌਰ ਤੇ ਹਰਸ਼ਦੀਪ ਨੇ ਦੂਜਾ ਅਤੇ ਮਨੀਸ਼ ਕੁਮਾਰ, ਕਰਮਨਰੀਤ ਕੌਰ ਤੇ ਅਵੀ ਗੋਇਲ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਦੇ ਜੂਨੀਅਰ ਵਰਗ ਵਿੱਚੋਂ ਗੁਰਜੋਤ ਸਿੰਘ ਤੇ ਤਮੰਨਾ ਨੇ ਪਹਿਲਾ, ਅਕਾਂਸ਼ਾ ਤੇ ਪ੍ਰਭਜੋਤ ਨੇ ਦੂਜਾ ਅਤੇ ਚਾਹਤ ਤੇ ਰਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੀਨੀਅਰ ਵਰਗ ਵਿੱਚੋਂ ਆਯੂਸ਼ਮਨ ਤੇ ਗੁਰਜੋਤ ਸਿੰਘ ਤੇ ਗੁਰਮਹਿਕ ਕੌਰ ਨੇ ਪਹਿਲਾ, ਨਵਨੀਤ ਕੌਰ, ਅਮਨ ਸਿੰਘ ਤੇ ਅੰਸ਼ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਕਮਲ ਸਿੰਘ, ਮਨੀਸ਼ ਤੇ ਜੀਵਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ, ਖੁਆਇਸ਼ ਤੇ ਹੁਸਨਪ੍ਰੀਤ ਕੌਰ, ਗਗਨਦੀਪ, ਜਸਨਪ੍ਰੀਤ ਤੇ ਦਿਲਵੀਰ ਸਿੰਘ ਦੇ ਟੀਮ ਨੇ ਪਹਿਲਾ, ਜਦੋਂ ਕਿ ਲਵਦੀਪ ਸਿੰਘ, ਨਵਦੀਪ ਸਿੰਘ, ਜੈਸਮੀਨ ਕੌਰ, ਮਹਿਕਜੋਤ ਕੌਰ, ਰੰਕਿਤਾ, ਕੋਮਲਪ੍ਰੀਤ ਤੇ ਜਸਪ੍ਰੀਤ ਕੌਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
