ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਕਸਾਲੀ ਅਕਾਲੀ ਆਗੂ ਜੰਗ ਸਿੰਘ ਦਾ ਦੇਹਾਂਤ

ਪੰਜਾਬ ਦੇ ਪ੍ਰਮੁੱਖ ਰੀਅਲ ਇਸਟੇਟ ਕਾਰੋਬਾਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਦੇ ਪਿਤਾ ਟਕਸਾਲੀ ਅਕਾਲੀ ਆਗੂ ਜਥੇਦਾਰ ਜੰਗ ਸਿੰਘ ਸੰਗਾਲਾ (85) ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅਕਾਲੀ ਮੋਰਚਿਆਂ...
Advertisement
ਪੰਜਾਬ ਦੇ ਪ੍ਰਮੁੱਖ ਰੀਅਲ ਇਸਟੇਟ ਕਾਰੋਬਾਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਦੇ ਪਿਤਾ ਟਕਸਾਲੀ ਅਕਾਲੀ ਆਗੂ ਜਥੇਦਾਰ ਜੰਗ ਸਿੰਘ ਸੰਗਾਲਾ (85) ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅਕਾਲੀ ਮੋਰਚਿਆਂ ਦੌਰਾਨ ਲੰਬਾ ਸਮਾਂ ਜੇਲ੍ਹਾਂ ਵਿੱਚ ਰਹੇ ਜਥੇਦਾਰ ਸੰਗਾਲਾ ਆਪਣੇ ਪਿੱਛੇ ਧੀਆਂ-ਪੁੱਤਾਂ ਦਾ ਭਰਿਆ ਪਰਿਵਾਰ ਛੱਡ ਗਏ ਹਨ। ਜਥੇਦਾਰ ਸੰਗਾਲਾ ਦੀ ਮ੍ਰਿਤਕ ਦੇਹ ਦਾ ਸੈਂਕੜੇ ਸਨੇਹੀਆਂ ਦੀ ਮੌਜੂਦਗੀ ’ਚ ਉਨ੍ਹਾਂ ਦੇ ਜੱਦੀ ਪਿੰਡ ਸੰਗਾਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਐਗਜੈਕਟਿਵ ਮੈਂਬਰ ਹਾਜੀ ਤੁਫੈਲ ਮਲਿਕ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭੂਪਿੰਦਰ ਸਿੰਘ ਭਲਵਾਨ, ਸੂਚਨਾ ਕਮਿਸ਼ਨ ਦੇ ਸਾਬਕਾ ਮੈਂਬਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ, ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਕਾਕਾ ਅਮਰਿੰਦਰ ਸਿੰਘ ਮੰਡੀਆਂ, ਜਤਿੰਦਰ ਸਿੰਘ ਮਹੋਲੀ, ਸਾਬਕਾ ਚੇਅਰਮੈਨ ਜਥੇਦਾਰ ਮੇਘ ਸਿੰਘ ਗੁਆਰਾ, ਵਿਧਾਇਕ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ, ਕੁਲਜਿੰਦਰ ਸਿੰਘ ਬੂੰਗਾ, ਸਰਪੰਚ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਜਥੇਦਾਰ ਹਮੀਰ ਸਿੰਘ ਕਾਸਮਪੁਰ, ਵਕਫ ਬੋਰਡ ਦੇ ਸਾਬਕਾ ਸੀ ਈ ਓ ਐਡਵੋਕੇਟ ਜ਼ੁਲਫਕਾਰ ਅਲੀ ਮਲਿਕ, ਸਾਬਕਾ ਚੇਅਰਮੈਨ ਸਾਬਰ ਅਲੀ ਢਿੱਲੋਂ, ਜਥੇਦਾਰ ਹਰਦੇਵ ਸਿੰਘ ਸੇਹਕੇ, ਸਰਪੰਚ ਹਰਜੀਤ ਸਿੰਘ ਭੈਣੀ, ਅੰਮ੍ਰਿਤਪਾਲ ਸਿੰਘ ਭੂਦਨ, ਗੁਰਜੀਵਨ ਸਿੰਘ ਸਰੌਦ, ਰੈਵੇਨਊ ਅਧਿਕਾਰੀ ਹਾਕਮ ਸਿੰਘ ਮਤੋਈ, ਜੇ ਈ ਕਰਮਜੀਤ ਸਿੰਘ, ਸਈਅਦ ਪੱਪੂ ਖਾਨ, ਨਸ਼ੀਰ ਭੱਟੀ ਅਤੇ ਸੋਮਾ ਖਾਂ ਤੱਖਰ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ, ਵਪਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਅਹਿਮ ਸ਼ਖ਼ਸੀਅਤਾਂ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

 

Advertisement

Advertisement
Show comments