ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਰਜੀਤ ਸਿੰਘ ਮੌਜੀ ਦੀ ਪੁਸਤਕ ਲੋਕ ਅਰਪਣ

ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਡੇਰਾ ਸਤਿਗੁਰ ਤੂੰ ਕਮੇਟੀ ਪਿੰਡ ਚੱਠੇ ਸੇਖਵਾਂ ਦੇ ਸਹਿਯੋਗ ਨਾਲ ਸਤਿਗੁਰ ਤੂੰ ਦੀ ਚੌਥੀ ਬਰਸੀ ਮੌਕੇ ਪਿੰਡ ਚੱਠੇ ਸੇਖਵਾਂ ਵਿੱਚ ਭਾਰੀ ਇਕੱਠ ਵਿੱਚ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸੁਰਜੀਤ ਸਿੰਘ ਮੌਜੀ ਦੀ ਪੁਸਤਕ ‘ਰੂਹਾਨੀ ਚਾਨਣ’ ਲੋਕ...
ਸੁਰਜੀਤ ਸਿੰਘ ਮੌਜੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ।
Advertisement
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਡੇਰਾ ਸਤਿਗੁਰ ਤੂੰ ਕਮੇਟੀ ਪਿੰਡ ਚੱਠੇ ਸੇਖਵਾਂ ਦੇ ਸਹਿਯੋਗ ਨਾਲ ਸਤਿਗੁਰ ਤੂੰ ਦੀ ਚੌਥੀ ਬਰਸੀ ਮੌਕੇ ਪਿੰਡ ਚੱਠੇ ਸੇਖਵਾਂ ਵਿੱਚ ਭਾਰੀ ਇਕੱਠ ਵਿੱਚ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸੁਰਜੀਤ ਸਿੰਘ ਮੌਜੀ ਦੀ ਪੁਸਤਕ ‘ਰੂਹਾਨੀ ਚਾਨਣ’ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਤੋਂ ਪਹਿਲਾਂ ਮੰਚ ਸੰਚਾਲਨ ਕਰ ਰਹੇ ਗਾਇਕ ਕੁਲਵੰਤ ਉੱਪਲੀ ਨੇ ਸਤਿਗੁਰ ਤੂੰ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡੇਰਾ ਸਤਿਗੁਰ ਤੂੰ ਕਮੇਟੀ ਵੱਲੋਂ ਮੌਜੀ ਸਾਹਿਬ ਨੂੰ ਸਨਮਾਨਿਤ ਵੀ ਕੀਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਗੁਰਜੰਟ ਸਿੰਘ ਸਾਰੋਂ, ਲਾਭ ਸਿੰਘ ਝੱਮਟ, ਸਿੱਧੂ ਹਸਨਪੁਰੀ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਸਰਬਜੀਤ ਸਿੰਘ ਸੰਗਰੂਰਵੀ ਤੇ ਭੁਪਿੰਦਰ ਨਾਗਪਾਲ ਸਮੇਤ ਹੋਰ ਹਾਜ਼ਰ ਸਨ।

 

Advertisement

Advertisement