ਸਾਹਿਤ ਸਭਾ ਦੇ ਪ੍ਰਧਾਨ ਬਣੇ ਸੁਰਿੰਦਰ ਸ਼ਰਮਾ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਸਾਹਿਤ ਸਭਾ ਧੂਰੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਪਵਨ ਹਰਚੰਦ ਪੁਰੀ ਪ੍ਰਧਾਨ ਤੇ ਗੁਲਜ਼ਾਰ ਸਿੰਘ ਸ਼ੌਂਕੀ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਬਤੌਰ ਚੋਣ ਕਮੇਟੀ ਸੇਵਾ ਨਿਭਾਈ। ਕਾਮਰੇਡ ਰਮੇਸ਼ ਜੈਨ ਵੱਲੋਂ...
Advertisement
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਸਾਹਿਤ ਸਭਾ ਧੂਰੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਪਵਨ ਹਰਚੰਦ ਪੁਰੀ ਪ੍ਰਧਾਨ ਤੇ ਗੁਲਜ਼ਾਰ ਸਿੰਘ ਸ਼ੌਂਕੀ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਬਤੌਰ ਚੋਣ ਕਮੇਟੀ ਸੇਵਾ ਨਿਭਾਈ। ਕਾਮਰੇਡ ਰਮੇਸ਼ ਜੈਨ ਵੱਲੋਂ ਪੈਨਲ ਪੇਸ਼ ਕੀਤਾ ਗਿਆ। ਕੁਲਜੀਤ ਧਵਨ ਨੇ ਡਾ. ਰਾਕੇਸ਼ ਸ਼ਰਮਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਿਹੜਾ ਡਾ. ਰਾਕੇਸ਼ ਸ਼ਰਮਾ ਨੇ ਖੁਦ ਵਾਪਸ ਲੈ ਲਿਆ। ਇਸ ਮਗਰੋਂ ਮੈਂਬਰਾਂ ਨੇ ਰਮੇਸ਼ ਜੈਨ ਦਾ ਪੈਨਲ ਪਾਸ ਕਰ ਦਿੱਤਾ। ਇਸ ਦੌਰਾਨ ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ, ਅਮਰਜੀਤ ਅਮਨ ਜਨਰਲ ਸਕੱਤਰ, ਅਸ਼ਵਨੀ ਕੁਮਾਰ ਡਿਪਟੀ ਜਨਰਲ ਸਕੱਤਰ ਚੁਣੇ ਗਏ। ਗੁਲਜ਼ਾਰ ਸਿੰਘ ਸ਼ੌਂਕੀ, ਰਣਜੀਤ ਸਿੰਘ ਧੂਰੀ, ਸੰਤ ਸਿੰਘ ਤੇ ਜਗਦੇਵ ਸ਼ਰਮਾ ਬੁਗਰਾ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਮੀਤ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ, ਵਿੱਤ ਸਕੱਤਰ ਰਜਿੰਦਰ ਪਾਲ, ਡਿਪਟੀ ਵਿੱਤ ਸਕੱਤਰ ਕਾਮਰੇਡ ਰਮੇਸ਼ ਜੈਨ ਚੁਣੇ ਗਏ।
Advertisement
Advertisement