ਸੁਨਾਮ ਦੇ 110 ਸਾਲ ਪੁਰਾਣੇ ਦਰਵਾਜ਼ੇ ਦੀ ਦਿੱਖ ਮੁੜ ਬਹਾਲ
ਇਤਿਹਾਸਕ ਸਥਾਨਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ: ਅਰੋਡ਼ਾ
Advertisement
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਉਪਰਾਲਿਆਂ ਨਾਲ ਸੁਨਾਮ ਦੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪੁਰਾਤਨ ਦਿੱਖ ਮੁੜ ਬਹਾਲ ਹੋ ਗਈ ਹੈ। 36 ਲੱਖ ਰੁਪਏ ਦੀ ਲਾਗਤ ਨਾਲ ਇਸ ਇਮਾਰਤ ਦੀ ਕਾਇਆ ਕਲਪ ਕੀਤੀ ਗਈ ਜੋ ਫੂਲਕੀਆ ਮਿਸਲ ਦੀ ਇਮਾਰਤਸਾਜ਼ੀ ਦਾ ਸ਼ਾਨਦਾਰ ਨਮੂਨਾ ਹੈ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਅਮਨ ਅਰੋੜਾ ਨੇ ਦਰਵਾਜ਼ੇ ਦਾ ਉਦਘਾਟਨ ਕੀਤਾ, ਜਿਸ ਮੌਕੇ ਉਤਸ਼ਾਹਿਤ ਨਗਰ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ, ਜੋ ਸ਼ਹੀਦ ਊਧਮ ਸਿੰਘ ਦੀ ਧਰਤੀ ਹੈ, ਇਸ ਲਈ ਅਜਿਹੇ ਇਤਿਹਾਸਕ ਸਥਾਨਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਦਰਵਾਜ਼ੇ ਦੀ ਚਿਣਾਈ ਚੂਨੇ ਨਾਲ ਪੁਰਾਤਨ ਤਰੀਕੇ ਨਾਲ ਕੀਤੀ ਗਈ ਹੈ ਅਤੇ ਇਹ ਸ਼ਾਨ ਅਗਲੇ 150 ਸਾਲ ਤੱਕ ਕਾਇਮ ਰਹੇਗੀ। ਉਨ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਕਿਸੇ ਦੇ ਰੰਗ, ਜਾਤੀ ਜਾਂ ਫਿਰਕੇ ਸਬੰਧੀ ਟਿੱਪਣੀਆਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
Advertisement
Advertisement
