ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਖਵਿੰਦਰ ਸਿੰਘ ਪ੍ਰਧਾਨ ਚੁਣੇ

ਧੂਰੀ: ਬੀਕੇਯੂ ਏਕਤਾ ਉਗਰਾਹਾਂ ਦੀ ਭਲਵਾਨ ਇਕਾਈ ਦੀ ਚੋਣ ਦੌਰਾਨ ਸੁਖਵਿੰਦਰ ਸਿੰਘ ਨੂੰ ਭਲਵਾਨ ਇਕਾਈ ਦਾ ਪ੍ਰਧਾਨ, ਅਜਾਇਬ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਰਾਜਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ, ਖਜ਼ਾਨਚੀ ਨੇਤਰ ਸਿੰਘ, ਸਹਾਇਕ ਖਜਾਨਚੀ ਬਲਵੀਰ ਸਿੰਘ, ਪ੍ਰਚਾਰ ਸਕੱਤਰ ਮੁਖਤਿਆਰ...
Advertisement

ਧੂਰੀ: ਬੀਕੇਯੂ ਏਕਤਾ ਉਗਰਾਹਾਂ ਦੀ ਭਲਵਾਨ ਇਕਾਈ ਦੀ ਚੋਣ ਦੌਰਾਨ ਸੁਖਵਿੰਦਰ ਸਿੰਘ ਨੂੰ ਭਲਵਾਨ ਇਕਾਈ ਦਾ ਪ੍ਰਧਾਨ, ਅਜਾਇਬ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਰਾਜਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ, ਖਜ਼ਾਨਚੀ ਨੇਤਰ ਸਿੰਘ, ਸਹਾਇਕ ਖਜਾਨਚੀ ਬਲਵੀਰ ਸਿੰਘ, ਪ੍ਰਚਾਰ ਸਕੱਤਰ ਮੁਖਤਿਆਰ ਸਿੰਘ, ਸੰਗਠਨ ਸਕੱਤਰ ਗੁਲਜ਼ਾਰ ਸਿੰਘ, ਪ੍ਰੈਸ ਸਕੱਤਰ ਮੇਜਰ ਸਿੰਘ ਅਤੇ ਬਾਬੂ ਸਿੰਘ, ਬਲਜੀਤ ਸਿੰਘ ਕੇਸਰ ਸਿੰਘ ਸਲਾਹਕਾਰ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ

ਸੀ-ਪਾਈਟ ਕੈਂਪ ਪਹਿਲੀ ਤੋਂ

ਪਟਿਆਲਾ: ਸੀ-ਪਾਈਟ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੀ-ਪਾਈਟ ਕੈਂਪ ਵੱਲੋਂ ਪੁਲਿਸ ਤੇ ਅਰਧ ਸੈਨਿਕ ਬਲਾਂ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਰੀਰਕ ਟੈਸਟ ਦੀ ਤਿਆਰੀ ਕਰਵਾਉਣ ਲਈ ਪਹਿਲੀ ਅਗਸਤ ਤੋਂ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਨੌਜਵਾਨ ਜਿਨ੍ਹਾਂ ਵੱਲੋਂ ਪੁਲੀਸ ਅਤੇ ਅਰਧ ਸੈਨਿਕ ਬਲਾਂ ਲਈ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ, ਉਹ ਕੈਂਪ ਵਿੱਚ ਦਾਖਲਾ ਲੈ ਸਕਦੇ ਹਨ। -ਪੱਤਰ ਪ੍ਰੇਰਕ

Advertisement

ਅਹੁਦਾ ਸੰਭਾਲਿਆ

ਘੱਗਾ: ਸਬ-ਇੰਸਪੈਕਟਰ ਪਵਿੱਤਰ ਸਿੰਘ ਨੇ ਥਾਣਾ ਘੱਗਾ ਦਾ ਚਾਰਜ ਸੰਭਾਲ ਲਿਆ ਹੈ। ਉਹ ਪਟਿਆਲਾ ਤੋਂ ਬਦਲ ਕੇ ਇੱਥੇ ਆਏ ਹਨ। ਇਨ੍ਹਾਂ ਤੋਂ ਪਹਿਲਾਂ ਇਸ ਥਾਣੇ ਦਾ ਚਾਰਜ ਸਬ-ਇੰਸਪੈਕਟਰ ਯਸ਼ਪਾਲ ਸ਼ਰਮਾ ਕੋਲ ਸੀ। ਜਿਨ੍ਹਾਂ ਦੀ ਬਦਲੀ ਪਟਿਆਲਾ ਹੋ ਗਈ ਹੈ। ਗੱਲਬਾਤ ਕਰਦਿਆਂ ਨਵ-ਨਿਯੁਕਤ ਇੰਚਾਰਜ ਪਵਿੱਤਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਹਰ ਮੋਹਤਬਰ ਸੱਜਣ ਅਤੇ ਸਿਟੀਜਨ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਪਰ ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ

Advertisement