ਸੁੱਖੀ ਬਾਠ ਅਤੇ ਦਲਬੀਰ ਕਥੂਰੀਆ ਦਾ ਸਨਮਾਨ
ਪੰਜਾਬ ਭਵਨ ਸਰੀ ਦੇ ਸੰਸਥਾਪਕ ਚੇਅਰਮੈਨ ਸੁੱਖੀ ਬਾਠ ਅਤੇ ਪੰਜਾਬੀ ਭਵਨ ਬਰੈਂਪਟਨ ਦੇ ਸੰਸਥਾਪਕ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਮਾਂ ਬੋਲੀ ਪੰਜਾਬੀ ਲਈ ਪਾਏ ਜਾ ਯੋਗਦਾਨ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਉਨ੍ਹਾਂ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਸ਼ਸ਼ੀ ਬਾਲਾ ਨੇ ਮੰਚ ਸੰਚਾਲਨ ਕੀਤਾ। ਇਸ ਦੌਰਾਨ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਦਿ ਜਿਸਟ ਦੇ ਸੰਚਾਲਕ ਡਾ. ਜੋਤੀ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੁੱਖੀ ਬਾਠ ਨੇ ਕਿਹਾ ਕਿ ਚੰਗਾ ਇਨਸਾਨ ਬਣਨ ਲਈ ਅੰਦਰੋਂ-ਬਾਹਰੋਂ ਇੱਕ ਹੋਣ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਦਾ ਖੂਬਸੂਰਤ ਨਿਸ਼ਾਨਾ ਮਿਥਣ ਦਾ ਸੱਦਾ ਦਿੱਤਾ। ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਨੂੰ ਢੁਕਵਾਂ ਮੁਕਾਮ ਦਿਵਾਉਣ ਲਈ ਜੋ ਯਤਨ ਆਰੰਭੇ ਸਨ, ਉਹ ਕਾਮਯਾਬ ਹੋਏ ਹਨ। ਇਸ ਦੌਰਾਨ ਹਰਬੰਸ ਸਿੰਘ ਜੰਡਾਲੀ, ਪ੍ਰਭਦਿਆਲ ਸਿੰਘ ਖੰਨਾ, ਅਭੈਜੀਤ ਸਿੰਘ ਗਰੇਵਾਲ ਅਤੇ ਕੰਵਰਜੀਤ ਸਿੰਘ ਬਰਾੜ, ਹਰਜੀਤ ਸਿੰਘ ਢੀਂਗਰਾ, ਸੁਖਵਿੰਦਰ ਸਿੰਘ ਲੋਟੇ, ਡਾ ਸੁਖਵਿੰਦਰ ਸਿੰਘ, ਮਹੰਤ ਹਰਪਾਲ ਦਾਸ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਰਾਜ ਕੁਮਾਰ ਅਰੋੜਾ ਤੇ ਬਲਵੰਤ ਸਿੰਘ ਜੋਗਾ ਨੇ ਸੁੱਖੀ ਬਾਠ ਅਤੇ ਡਾ. ਕਥੂਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
