ਤਗ਼ਮੇ ਜਿੱਤਣ ਵਾਲੇ ਵਿਦਿਆਰਥੀ ਸਨਮਾਨੇ
ਛਤੀਸਗੜ੍ਹ ਵਿੱਚ ਹੋਈ ਨੈਸ਼ਨਲ ਗ੍ਰੈਪਲਿੰਗ (ਰੈਸਲਿੰਗ) ਚੈਂਪੀਅਨਸ਼ਿਪ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ 11, 13, 15,-17 ਵਰਗ ਦੀ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਸੀਰਤ, ਆਲਮਪ੍ਰੀਤ ਸਿੰਘ, ਰਣਵੀਰ...
Advertisement
ਛਤੀਸਗੜ੍ਹ ਵਿੱਚ ਹੋਈ ਨੈਸ਼ਨਲ ਗ੍ਰੈਪਲਿੰਗ (ਰੈਸਲਿੰਗ) ਚੈਂਪੀਅਨਸ਼ਿਪ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ 11, 13, 15,-17 ਵਰਗ ਦੀ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਸੀਰਤ, ਆਲਮਪ੍ਰੀਤ ਸਿੰਘ, ਰਣਵੀਰ ਬਾਵਾ, ਵਾਰੀਸ ਸਿੰਘ ਸੰਧੂ, ਮਨਮੀਤ ਸਿੰਘ, ਨਵਨੀਤ ਕੌਰ, ਕਰਮਨਦੀਪ ਕੌਰ, ਮਨਕੀਰਤ ਕੌਰ, ਸ਼ੁਗਨਪ੍ਰੀਤ ਸਿੰਘ, ਏਕਮਜੋਤ ਕੁਮਾਰ, ਹਰਸਿਮਰਨਜੋਤ ਕੌਰ ਅਤੇ ਏਕਨਪ੍ਰੀਤ ਸਿੰਘ ਨੇ ਤਗ਼ਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ’ਤੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਬੱਚਿਆਂ ਦਾ ਸਨਮਾਨ ਕੀਤਾ।
Advertisement
Advertisement