ਵਿਦਿਆਰਥੀਆਂ ਦਾ ਓਲੰਪਿਆਡ ’ਚ ਸ਼ਾਨਦਾਰ ਪ੍ਰਦਰਸ਼ਨ
ਸ੍ਰੀ ਚੈਤਨਯਾ ਟੈਕਨੋ ਸਕੂਲ ਦੀ ਧੂਰੀ ਸ਼ਾਖਾ ਨੇ ਆਮ ਜਾਣਕਾਰੀ ’ਤੇ ਆਧਾਰਿਤ ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ 70 ਵਿਦਿਆਰਥੀਆਂ ਨੇ ਲੈਵਲ 1 ਦੀ ਪ੍ਰੀਖਿਆ ਪਾਸ ਕੀਤੀ। ਗਣਿਤ ਮੁਕਾਬਲੇ ਵਿੱਚ 25 ਵਿਦਿਆਰਥੀ ਚੁਣੇ ਗਏ, ਭੌਤਿਕ ਵਿਗਿਆਨ (ਫਿਜ਼ਿਕਸ) ਵਿੱਚ 21...
Advertisement
ਸ੍ਰੀ ਚੈਤਨਯਾ ਟੈਕਨੋ ਸਕੂਲ ਦੀ ਧੂਰੀ ਸ਼ਾਖਾ ਨੇ ਆਮ ਜਾਣਕਾਰੀ ’ਤੇ ਆਧਾਰਿਤ ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ 70 ਵਿਦਿਆਰਥੀਆਂ ਨੇ ਲੈਵਲ 1 ਦੀ ਪ੍ਰੀਖਿਆ ਪਾਸ ਕੀਤੀ। ਗਣਿਤ ਮੁਕਾਬਲੇ ਵਿੱਚ 25 ਵਿਦਿਆਰਥੀ ਚੁਣੇ ਗਏ, ਭੌਤਿਕ ਵਿਗਿਆਨ (ਫਿਜ਼ਿਕਸ) ਵਿੱਚ 21 ਅਤੇ ਰਸਾਇਣ ਵਿਗਿਆਨ (ਕੈਮਿਸਟਰੀ) ਵਿੱਚ 24 ਵਿਦਿਆਰਥੀ ਚੁਣੇ ਗਏ। ਸਕੂਲ ਪ੍ਰਬੰਧਕ ਟੀਮ ਵਿਕਰਮ ਰੈੱਡੀ ਗਾਰੂ, ਚੈਤਨਯਾ ਗਾਰੂ, ਸਿਵਾ ਕੁਮਾਰ ਗਾਰੂ, ਕੁਲਬਿੰਦਰ ਗਾਰੂ, ਪ੍ਰਿੰਸੀਪਲ ਸੁਨੀਤਾ ਪਾਲ ਗਾਰੂ, ਇਮੈਨਿਅਲ ਬੀ. ਗਾਰੂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਸਫ਼ਲਤਾ ਸਭ ਦੀ ਸਾਂਝੀ ਮਿਹਨਤ ਨਾਲ ਸੰਭਵ ਹੋਈ।
Advertisement
Advertisement