ਵਿਦਿਆਰਥੀਆਂ ਦਾ ਵਾਦ-ਵਿਵਾਦ ਮੁਕਾਬਲਾ
ਸ਼ਗਨਪ੍ਰੀਤ ਕੌਰ ਨੇ ਸਰਵੋਤਮ ਬੁਲਾਰੇ ਦਾ ਖਿਤਾਬ ਜਿੱਤਿਆ
Advertisement
ਇੱਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿੱਚ ਮਰਹੂਮ ਅੰਗਰੇਜ਼ੀ ਪੱਤਰਕਾਰ ਜਤਿੰਦਰ ਜੇ ਪੀ ਨੂੰ ਸਮਰਪਿਤ ਵਾਦ- ਵਿਵਾਦ ਮੁਕਾਬਲਾ ਕਰਵਾਇਆ ਗਿਆ। ‘ਖੇਤੀ ਵਿੱਚ ਸਬਸਿਡੀਆਂ’ ਵਿਸ਼ੇ ’ਤੇ ਬੋਲਦਿਆਂ ਸ਼ਗਨਪ੍ਰੀਤ ਕੌਰ ਜਵਾਹਰ ਵਾਲਾ ਨੇ ਸਰਵੋਤਮ ਬੁਲਾਰੇ ਦਾ ਖਿਤਾਬ ਜਿੱਤਿਆ ਅਤੇ ‘ਕੁੜੀਆਂ ਦੀ ਆਜ਼ਾਦੀ’ ਵਿਸ਼ੇ ’ਤੇ ਹੁਸਨਪ੍ਰੀਤ ਕੌਰ ਨੇ ਵਧੀਆ ਡਿਬੇਟਰ ਦਾ ਖਿਤਾਬ ਜਿੱਤਿਆ। ਇਸੇ ਦੌਰਾਨ ‘ਕੁੜੀਆਂ ਦੀ ਆਜ਼ਾਦੀ’ ਵਿਸ਼ੇ ਵਾਲੀ ਟੀਮ ਹਰਮਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਬਸਿਡੀਆਂ ਵਾਲੀ ਟੀਮ ਤਨੂੰਪ੍ਰੀਆ ਤੇ ਸ਼ਗਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ‘ਸਰਕਾਰ ਵਾਤਾਵਰਨ ਸਬੰਧੀ ਅਵੇਸਲੀ ਹੈ’ ਵਿਸ਼ੇ ’ਤੇ ਲਖਵਿੰਦਰ ਸਿੰਘ ਅਤੇ ਪ੍ਰਵੀਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮਾਂ ਨੇ ‘ਕੁਦਰਤੀ ਖੇਤੀ ਅਤੇ ਵਪਾਰਕ ਖੇਤੀ’, ‘ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਹਾਨੀਆਂ’, ‘ਲੋਕਤੰਤਰ ਦੀ ਮਹੱਤਤਾ’, ‘ਕੀ ਵਿਦਿਆਰਥੀਆਂ ਨੂੰ ਚੈਟ ਜੀਪੀਟੀ ’ਤੇ ਕੰਮ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ’ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉੱਘੇ ਸਮਾਜ ਸੇਵੀ ਯਸ਼ ਪੇਂਟਰ, ਬਚਨ ਦੇਵ ਬਖੋਰੇ ਵਾਲੇ, ਡਾਕਟਰ ਸੰਜੇ ਗਰਗ ਅਤੇ ਮਾ. ਅਰੁਣ ਗਰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਧਿਆਪਕਾ ਆਸ਼ਾ ਛਾਬੜਾ ਦੀ ਅਗਵਾਈ ਹੇਠ ਵਿਦਿਆਰਥਣ ਲਵਪ੍ਰੀਤ ਕੌਰ ਨੰਗਲਾ ਅਤੇ ਖੁਸ਼ਨੂਰ ਕੌਰ ਅੜਕਵਾਸ ਨੇ ਮੰਚ ਸੰਚਾਲਨ ਕੀਤਾ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਤੇ ਪ੍ਰਿੰਸੀਪਲ ਫਲੈਵੀ ਡੈਵਿਡ ਨੇ ਧੰਨਵਾਦ ਕੀਤਾ।
Advertisement
Advertisement
