ਬੱਸ ਅੱਡੇ ’ਚ ਘੁੰਮਦੇ ਸ਼ਰਾਰਤੀ ਅਨਸਰਾਂ ਤੋਂ ਵਿਦਿਆਰਥਣਾਂ ਦੁਖੀ
ਧੂਰੀ ਬੱਸ ਅੱਡੇ ’ਚ ਹਰ ਰੋਜ਼ ਦੁਪਹਿਰ ਤੋਂ ਸ਼ਾਮ ਤੱਕ ਘੁੰਮਦੇ ਸ਼ਰਾਰਤੀ ਅਨਸਰਾਂ ਤੋਂ ਮਹਿਲਾਵਾਂ, ਵਿਦਿਆਰਥਣਾਂ ਅਤੇ ਆਮ ਯਾਤਰੀ ਪ੍ਰੇਸ਼ਾਨ ਹਨ। ਬੱਸ ਉਡੀਕ ਰਹੀਆਂ ਕੁੜੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੀਆਂ ਗਲਤ ਹਰਕਤਾਂ...
Advertisement
ਧੂਰੀ ਬੱਸ ਅੱਡੇ ’ਚ ਹਰ ਰੋਜ਼ ਦੁਪਹਿਰ ਤੋਂ ਸ਼ਾਮ ਤੱਕ ਘੁੰਮਦੇ ਸ਼ਰਾਰਤੀ ਅਨਸਰਾਂ ਤੋਂ ਮਹਿਲਾਵਾਂ, ਵਿਦਿਆਰਥਣਾਂ ਅਤੇ ਆਮ ਯਾਤਰੀ ਪ੍ਰੇਸ਼ਾਨ ਹਨ। ਬੱਸ ਉਡੀਕ ਰਹੀਆਂ ਕੁੜੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੀਆਂ ਗਲਤ ਹਰਕਤਾਂ ਕਾਰਨ ਬੱਸ ਅੱਡੇ ’ਚ ਬੈਠਣਾ ਦੁਸ਼ਵਾਰ ਹੋਇਆ ਪਿਆ ਹੈ। ਇੱਕ ਵਿਦਿਆਰਥਣ ਨੇ ਦੱਸਿਆ ਕਿ ਬੱਸ ਦੀ ਉਡੀਕ ਲਈ 15-20 ਮਿੰਟ ਦਾ ਸਮਾਂ ਵੀ ਘੰਟਿਆਂ ਵਾਂਗ ਲੱਗਦਾ ਹੈ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਅਕਸਰ ਬੱਸ ਅੱਡੇ ਅੰਦਰ ਸਮੂਹ ਬਣਾ ਕੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਯਾਤਰੀਆਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਤਕਰਾਰਬਾਜ਼ੀ ਵੀ ਹੋਈ ਹੈ ਪਰ ਡਰ ਕਾਰਨ ਬਹੁਤ ਘੱਟ ਲੋਕ ਸ਼ਿਕਾਇਤ ਕਰਨ ਲਈ ਅੱਗੇ ਆਉਂਦੇ ਹਨ।
ਸਥਾਨਕ ਨਗਰ ਵਾਸੀਆਂ, ਵਪਾਰੀਆਂ ਅਤੇ ਵਿਦਿਆਰਥਣਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਅੱਡੇ ਵਿੱਚ ਰੋਜ਼ਾਨਾ ਪੁਲੀਸ ਪਹਿਰਾ ਲਗਾ ਕੇ ਇਨ੍ਹਾਂ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਕਾਰਨ ਇੱਥੇ ਪਰਿਵਾਰਾਂ ਅਤੇ ਮਹਿਲਾਵਾਂ ਦਾ ਬੈਠਣਾ ਮੁਸ਼ਕਲ ਹੋ ਗਿਆ ਹੈ। ਬੱਸ ਉਡੀਕ ਰਹੀਆਂ ਸਵਾਰੀਆਂ ਨੇ ਮੰਗ ਕੀਤੀ ਕਿ ਬੱਸ ਅੱਡੇ ਦੇ ਅੰਦਰ ਸੁਰੱਖਿਆ ਕੈਮਰਿਆਂ ਦੀ ਨਿਗਰਾਨੀ ਵਧਾਈ ਜਾਵੇ ਅਤੇ ਪੁਲੀਸ ਦੀ ਲਗਾਤਾਰ ਗਸ਼ਤ ਕਰਵਾਈ ਜਾਵੇ।
Advertisement
Advertisement
