ਨਾਟਕ ‘ਪਰਿੰਦੇ ਭਟਕ ਗਏ’ ਦਾ ਮੰਚਨ
ਸਰਕਾਰੀ ਹਾਈ ਸਕੂਲ ਗਾਗਾ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਚੜ੍ਹਿੱਕ ਵੱਲੋਂ ਹਰਕੇਸ਼ ਚੌਧਰੀ ਵੱਲੋਂ ਲਿਖੇ ਨਾਟਕ ‘ਪਰਿੰਦੇ ਭਟਕ ਗਏ’ ਦਾ ਸਫ਼ਲ ਮੰਚਨ ਕੀਤਾ ਗਿਆ। ਨਿਰਦੇਸ਼ਕ ਤੀਰਥ ਚੜਿੱਕ, ਦਲਜਿੰਦਰ ਡਾਲਾ, ਕਲਾਕਾਰਾਂ ਰਮਨ ਰਸੂਲਪੁਰ ਅਤੇ ਲਾਡੀ ਮਾਣੂੰਕੇ ਦੀ ਟੀਮ ਨੇ ਅਜੋਕੇ...
Advertisement
ਸਰਕਾਰੀ ਹਾਈ ਸਕੂਲ ਗਾਗਾ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਚੜ੍ਹਿੱਕ ਵੱਲੋਂ ਹਰਕੇਸ਼ ਚੌਧਰੀ ਵੱਲੋਂ ਲਿਖੇ ਨਾਟਕ ‘ਪਰਿੰਦੇ ਭਟਕ ਗਏ’ ਦਾ ਸਫ਼ਲ ਮੰਚਨ ਕੀਤਾ ਗਿਆ। ਨਿਰਦੇਸ਼ਕ ਤੀਰਥ ਚੜਿੱਕ, ਦਲਜਿੰਦਰ ਡਾਲਾ, ਕਲਾਕਾਰਾਂ ਰਮਨ ਰਸੂਲਪੁਰ ਅਤੇ ਲਾਡੀ ਮਾਣੂੰਕੇ ਦੀ ਟੀਮ ਨੇ ਅਜੋਕੇ ਸਮੇਂ ’ਚ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਖਾਸ ਕਰ ਕੇ ਨਸ਼ੇ ’ਤੇ ਆਧਾਰਿਤ ਨਾਟਕ ਦਾ ਮੰਚਨ ਕੀਤਾ। ਟੀਮ ਦੇ ਕਲਾਕਾਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਅੱਜ ਦੀ ਮੁੱਖ ਸਮੱਸਿਆ ਨਸ਼ੇ ਅਤੇ ਵਿਦੇਸ਼ ਜਾਣ ਦੀ ਦੌੜ ਨੂੰ ਉਜਾਗਰ ਕੀਤਾ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਨਾਟਕ ਦੀ ਖ਼ੂਬ ਪ੍ਰਸ਼ੰਸਾ ਕੀਤੀ ਗਈ। ਸਕੂਲ ਇੰਚਾਰਜ ਸੁਨੀਲ ਕੁਮਾਰ, ਅਧਿਆਪਕ ਮਨੋਜ ਕੁਮਾਰ, ਬੀਰਬਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।
Advertisement
Advertisement