ਇੰਸਪੈਕਟਰ ਬਣੇ ਐੱਸ ਐੱਸ ਪੀ ਦੇ ਰੀਡਰ ਅਵਤਾਰ ਪੰਜੋਲਾ
ਪੁਲੀਸ ਅਧਿਕਾਰੀਆਂ ਨੇ ਸਟਾਰ ਲਾਇਆ
Advertisement
Advertisement
ਐਸ ਐਸ ਪੀ ਵਰੁਣ ਸ਼ਰਮਾ ਨਾਲ ਪਿਛਲੇ ਸਮੇਂ ਤੋਂ ਰੀਡਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਬ ਇੰਸਪੈਕਟਰ ਅਵਤਾਰ ਸਿੰਘ ਪੰਜੋਲਾ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਹੈ। ਇਸੇ ਦੌਰਾਨ ਅੱਜ ਆਪਣੇ ਦਫਤਰ ਵਿੱਚ ਕੀਤੇ ਸੰਖੇਪ ਸਮਾਗਮ ਦੌਰਾਨ ਐਸਐਸਪੀ ਵਰੁਣ ਸ਼ਰਮਾ ਵੱਲੋਂ ਅਵਤਾਰ ਪੰਜੋਲਾ ਦੇ ਇੰਸਪੈਕਟਰ ਵਾਲਾ ਸਟਾਰ ਲਾਇਆ ਗਿਆ। ਐਸਪੀ (ਡੀ) ਗੁਰਬੰਸ ਬੈਂਸ, ਉਨ੍ਹਾਂ ਦੇ ਰੀਡਰ ਸੁਖਵਿੰਦਰ ਸਿੰਘ, ਓ ਏ ਐਸ ਆਈ ਸੁਖਦੇਵ ਸਿੰਘ ਅਤੇ ਡੀਐਸਪੀ (ਐਚ) ਦੇ ਰੀਡਰ ਗੁਰਚਰਨ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਐਮ ਐਸ ਕੇ ਤਲਵਿੰਦਰ ਸਿੰਘ, ਪੀ ਐਸ ਓ ਰਾਜਿੰਦਰ ਸਿੰਘ, ਏ ਐਸ ਆਈ ਨਵਾਬ ਸਿੰਘ, ਏ ਐਸ ਆਈ ਪ੍ਰਭਜੀਤ ਸਿੰਘ, ਹੌਲਦਾਰ ਰਮਨਦੀਪ ਕੌਰ, ਹੌਲਦਾਰ ਜਗਜੀਤ ਕੌਰ, ਹੌਲਦਾਰ ਗਗਨਦੀਪ ਸਿੰਘ ਤੇ ਹੌਲਦਾਰ ਸੰਦੀਪ ਸਿੰਘ ਵੀ ਹਾਜ਼ਰ ਸਨ।
Advertisement