ਅਕਾਲ ਸਹਾਇ ਅਕੈਡਮੀ ’ਚ ਖੇਡ ਮੇਲਾ ਸਮਾਪਤ
ਅਕਾਲ ਸਹਾਇ ਅਕੈਡਮੀ, ਡੇਅ ਬੋਰਡਿੰਗ ਭੁਟਾਲ ਕਲਾਂ ਵਿੱਚ ਤਿੰਨ ਦਿਨਾ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਖੇਡ ਮੇਲਾ ਦਾ ਉਦਘਾਟਨ ਮੁੱਖ ਮਹਿਮਾਨ ਕਰਨੈਲ ਸਿੰਘ ਡੀ ਪੀ (ਸੇਵਾ ਮੁਕਤ ਹੈੱਡ ਮਾਸਟਰ) ਖੰਡੇਬਾਦ ਵੱਲੋਂ ਕੀਤਾ ਗਿਆ। ਅਕੈਡਮੀ ਦੇ ਚੇਅਰਮੈਨ ਡਾ. ਤਰਸੇਮ ਪੁਰੀ ਅਤੇ ਪ੍ਰਿੰਸੀਪਲ ਰਜਨੀ ਰਾਣੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ 100 ਮੀਟਰ, 200 ਮੀਟਰ, 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਉੱਚੀ ਛਾਲ, ਰੱਸਾ-ਕਸ਼ੀ, ਖੋ-ਖੋ ਅਤੇ ਕਬੱਡੀ (ਨੈਸ਼ਨਲ ਸਟਾਈਲ) ਮੁਕਾਬਲੇ ਕਰਵਾਏ ਗਏ। ਨਰਸਰੀ ਤੋਂ ਦੂਸਰੀ ਕਲਾਸ ਤੱਕ ਦੇ ਬੱਚਿਆਂ ਲਈ ਬੈਕ ਬਾਲ ਦੌੜ, ਫੁੱਟ ਬੈਲੂਨ ਦੌੜ, ਬਾਲਟੀ ਵਿੱਚ ਗੇਂਦ ਪਾਉਣੀ, ਕੋਨ ਮਾਰਕਰ ਬੈਲੈਂਸ ਦੌੜ, ਬੈਲੈਂਸ ਬੈਲੂਨ ਦੌੜ ਤੇ ਬਲਾਈਂਡ ਰੇਸ ਆਦਿ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਖੇਡ ਸਮਾਰੋਹ ਦੇ ਆਖ਼ਰੀ ਦਿਨ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪਹਿਲਾ ਸਥਾਨ ਮੇਰੀ ਗੋਲਡ ਹਾਊਸ, ਦੂਸਰਾ ਸਥਾਨ ਜੈਸਮੀਨ ਹਾਊਸ, ਤੀਸਰਾ ਸਥਾਨ ਲੋਟਸ ਹਾਊਸ ਅਤੇ ਚੌਥਾ ਸਥਾਨ ਲੀਲੀ ਹਾਊਸ ਨੇ ਪ੍ਰਾਪਤ ਕੀਤਾ।
ਅਕੈਡਮੀ ਦੇ ਚੇਅਰਮੈਨ ਡਾ. ਤਰਸੇਮ ਪੁਰੀ ਅਤੇ ਪ੍ਰਿੰਸੀਪਲ ਰਜਨੀ ਰਾਣੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕੀਤੇ।
