ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਡ ਮੁਕਾਬਲੇ: ਬਡਰੁੱਖਾਂ ਸਕੂਲ ਨੇ ਜਿੱਤੀ ਓਵਰਆਲ ਟਰਾਫੀ

ਵਿਦਿਆਰਥੀਆਂ ਦਾ ਸਕੂਲ ਮੁਖੀ ਤੇ ਸਟਾਫ਼ ਵੱਲੋਂ ਸਨਮਾਨ
ਜੇਤੂ ਵਿਦਿਆਰਥੀ ਸਕੂਲ ਮੁਖੀ ਤੇ ਸਟਾਫ਼ ਨਾਲ। -ਫੋਟੋ: ਲਾਲੀ
Advertisement
ਸਰਕਾਰੀ ਪ੍ਰਾਇਮਰੀ ਸਕੂਲ ਪੁਲੀਸ ਲਾਈਨ ਬਲਾਕ ਸੰਗਰੂਰ- 1 ਵਿੱਚ ਹੋਏ ਸੈਂਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਨੇ ਓਵਰਆਲ ਟਰਾਫ਼ੀ ਜਿੱਤੀ ਹੈ। ਖੇਡ ਇੰਚਾਰਜ ਮਨਿੰਦਰ ਪਾਲ ਬਡਰੁੱਖਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਨੇ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਤਹਿਤ ਖੋ-ਖੋ (ਲੜਕੇ) ’ਚ ਪਹਿਲਾ ਸਥਾਨ, ਖੋ-ਖੋ ਲੜਕੀਆਂ ’ਚ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅਤੇ ਲੜਕੀਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕਬੱਡੀ ਸਰਕਲ ਸਟਾਈਲ ’ਚ ਪਹਿਲਾ ਸਥਾਨ, 600 ਮੀਟਰ ਦੌੜ ਲੜਕੀਆਂ ’ਚ ਕੀਰਤੀ ਅਤੇ ਲੜਕਿਆਂ ’ਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, 400 ਮੀਟਰ ਦੌੜ ਲੜਕੀਆਂ ’ਚ ਕੀਰਤੀ ਨੇ ਦੂਜਾ ਸਥਾਨ ਅਤੇ 200 ਮੀਟਰ ਦੌੜ ਲੜਕੀਆਂ ’ਚੋਂ ਏਕਮਨੂਰ ਕੌਰ ਨੇ ਪਹਿਲਾ ਸਥਾਨ, 100 ਮੀਟਰ ਦੌੜ ਲੜਕੀਆਂ ’ਚੋਂ ਏਕਮਨੂਰ ਕੌਰ ਅਤੇ ਲੜਕਿਆਂ ’ਚੋ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਰਿਲੇਅ ਦੌੜ ਮੁੰਡੇ ਅਤੇ ਕੁੜੀਆਂ ’ਚ ਪਹਿਲਾ ਸਥਾਨ, ਰੱਸਾਕਸ਼ੀ ਵਿੱਚ ਪਹਿਲਾ ਸਥਾਨ, ਗੋਲਾ ਸੁੱਟਣ ਦੇ ਮੁਕਾਬਲੇ ’ਚ ਗੁਰਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਕੁੜੀਆਂ ਅਵਨਜੋਤ ਕੌਰ ਨੇ ਪਹਿਲਾ ਸਥਾਨ, ਲੰਮੀ ਛਾਲ (ਲੜਕੇ) ’ਚ ਗੁਰਜੋਤ ਸਿੰਘ ਨੇ ਦੂਸਰਾ ਸਥਾਨ, ਕੁਸ਼ਤੀ 25 ਕਿਲੋ ’ਚ ਹੈਪੀ ਨਾਥ, 28 ਕਿਲੋ ’ਚ ਹਰਦੀਪ ਸਿੰਘ, 30 ਕਿਲੋ ’ਚ ਰਾਜਵੀਰ ਸਿੰਘ ਅਤੇ 32 ਕਿਲੋ ’ਚ ਹਰਜੋਤ ਨਾਥ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ। ਮੁੱਖ ਅਧਿਆਪਕ ਵਿਸ਼ਾਲ ਸ਼ਰਮਾ ਨੇ ਜੇਤੂਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਜਿੱਤ ਕੇ ਪਰਤੇ ਸਕੂਲੀ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਰਾਜਬੀਰ ਕੌਰ, ਗੀਤਾ ਸੇਤੀਆ, ਸੁਸ਼ਮਾ ਰਾਣੀ, ਪੂਨਮ, ਰੁਪਿੰਦਰ ਪਾਲ, ਅਵਤਾਰ ਸਿੰਘ, ਸੰਦੀਪ ਕੌਰ, ਵਿਭਾ ਪੁਰੀ, ਨਿਰਮਲਜੀਤ ਕੌਰ, ਜਗਜੀਤ ਕੌਰ, ਬਬੀਤਾ ਵਰਮਾ ਅਤੇ ਮੱਖਣ ਸਿੰਘ ਤੋਲਾਵਾਲ ਆਦਿ ਮੌਜੂਦ ਸਨ।

 

Advertisement

Advertisement
Show comments