ਡਾ. ਐੱਸ ਐੱਨ ਸੂਬਾ ਰਾਓ ਦੀ ਚੌਥੀ ਬਰਸੀ ਮੌਕੇ ਭਾਸ਼ਣ
ਪ੍ਰਸਿੱਧ ਗਾਂਧੀਵਾਦੀ ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਡਾ. ਐੱਸ ਐੱਨ ਸੂਬਾ ਰਾਓ ਦੀ ਚੌਥੀ ਬਰਸੀ ਮੌਕੇ ਸੀਬਾ ਸਕੂਲ ਦੇ ਅੰਮ੍ਰਿਤਾ ਯਾਦਗਾਰੀ ਥੀਏਟਰ ਵਿੱਚ ਵਿਸ਼ੇਸ਼ ਭਾਸ਼ਣ ਲੜੀ ਕਰਵਾਈ ਗਈ। ਇਸ ਲੜੀ ਤਹਿਤ ਪਰਲੀਨ ਕੌਰ ਨੇ ਡਾ. ਸੂਬਾ ਰਾਓ ਦੀ ਜੀਵਨੀ, ਖ਼ੁਸ਼ਦੀਪ...
Advertisement
ਪ੍ਰਸਿੱਧ ਗਾਂਧੀਵਾਦੀ ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਡਾ. ਐੱਸ ਐੱਨ ਸੂਬਾ ਰਾਓ ਦੀ ਚੌਥੀ ਬਰਸੀ ਮੌਕੇ ਸੀਬਾ ਸਕੂਲ ਦੇ ਅੰਮ੍ਰਿਤਾ ਯਾਦਗਾਰੀ ਥੀਏਟਰ ਵਿੱਚ ਵਿਸ਼ੇਸ਼ ਭਾਸ਼ਣ ਲੜੀ ਕਰਵਾਈ ਗਈ। ਇਸ ਲੜੀ ਤਹਿਤ ਪਰਲੀਨ ਕੌਰ ਨੇ ਡਾ. ਸੂਬਾ ਰਾਓ ਦੀ ਜੀਵਨੀ, ਖ਼ੁਸ਼ਦੀਪ ਕੌਰ ਨੇ ਡਾ. ਸੂਬਾ ਰਾਓ ਦੀਆਂ ਪ੍ਰਾਪਤੀਆਂ, ਖ਼ੁਸ਼ਪ੍ਰੀਤ ਕੌਰ ਨੇ ਸਦਭਾਵਨਾ ਸੰਕਲਪ, ਕ੍ਰਿਸ਼ ਨੇ ਭਾਰਤ ਦੀ ਵਿਲੱਖਣਤਾ, ਅਮਨਵੀਰ ਸਿੰਘ ਨੇ ਭਾਰਤ ਦੇ ਇਤਿਹਾਸ, ਹਰਸ਼ਦੀਪ ਸਿੰਘ ਨੇ ਦੇਸ਼ ਦੀਆਂ ਭਾਸ਼ਾਵਾਂ, ਸਿਕੰਦਰ ਸਿੰਘ ਨੇ ਮਹਾਤਮਾ ਗਾਂਧੀ ਦੀ ਜ਼ਿੰਦਗੀ, ਹੈਵਨਪ੍ਰੀਤ ਸਿੰਘ ਨੇ ਗਾਂਧੀ ਜੀ ਦੇ ਸਿੱਖਿਆ ਖੇਤਰ ਵਿੱਚ ਯੋਗਦਾਨ, ਰਮਨਪ੍ਰੀਤ ਕੌਰ ਨੇ ਮਹਾਤਮਾ ਗਾਂਧੀ ਵੱਲੋਂ ਲਿਖੀਆਂ ਚਿੱਠੀਆਂ, ਸੰਦੀਪ ਕੌਰ ਨੇ ਮਹਾਤਮਾ ਗਾਂਧੀ ਦੀਆਂ ਮੀਟਿੰਗਾਂ, ਗਗਨਦੀਪ ਕੌਰ ਨੇ ਕੌਮੀ ਝੰਡੇ ਅਤੇ ਨਵਜੋਤ ਕੌਰ ਨੇ ਕੌਮੀ ਗਾਣ ਬਾਰੇ ਭਾਸ਼ਣ ਪੇਸ਼ ਕੀਤੇ।
ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਪਦਮਸ੍ਰੀ ਗਾਂਧੀਵਾਦੀ ਆਜ਼ਾਦੀ ਘੁਲਾਟੀਏ ਡਾ. ਐੱਸ ਐੱਨ ਸੂਬਾਰਾਓ 13 ਸਾਲ ਦੀ ਉਮਰ ਵਿੱਚ 1947 ਵਿੱਚ ਅੰਗਰੇਜ਼ਾਂ ਖਿਲਾਫ਼ ਆਜ਼ਾਦੀ ਲਹਿਰ ਵਿੱਚ ਸ਼ਾਮਲ ਹੋ ਕੇ ਜੇਲ੍ਹ ਚਲੇ ਗਏ ਸਨ। ਇਸ ਮੌਕੇ ਪ੍ਰਿੰਸੀਪਲ ਫਲੈਵੀ ਡੇਵਿਡ, ਕੋ-ਆਰਡੀਨੇਟਰ ਨਰੇਸ਼ ਚੌਧਰੀ ਅਤੇ ਰਣਦੀਪ ਸੰਗਤਪੁਰਾ ਸਮੇਤ ਅਧਿਆਪਕ ਹਾਜ਼ਰ ਸਨ।
Advertisement
Advertisement
