ਐੱਸ ਐੱਮ ਓ ਵੱਲੋਂ ਸਿਹਤ ਕੇਂਦਰਾਂ ਦਾ ਜਾਇਜ਼ਾ
ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੈ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਿਹਤ ਕੇਂਦਰ ਪਿੰਡ ਮਹੋਲੀ ਕਲਾਂ, ਕਲਿਆਣ ਅਤੇ ਸੰਦੌੜ ਦਾ ਨਿਰੀਖਣ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ....
Advertisement
ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੈ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਿਹਤ ਕੇਂਦਰ ਪਿੰਡ ਮਹੋਲੀ ਕਲਾਂ, ਕਲਿਆਣ ਅਤੇ ਸੰਦੌੜ ਦਾ ਨਿਰੀਖਣ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਭਿੰਡਰ ਵੱਲੋਂ ਇਸ ਦੌਰੇ ਦੌਰਾਨ ਸਿਹਤ ਕਰਮਚਾਰੀਆਂ ਦੀ ਹਾਜ਼ਰੀ, ਸਿਹਤ ਇਮਾਰਤਾਂ ਦੀ ਸਾਫ-ਸਫ਼ਾਈ, ਰਿਕਾਰਡ ਦੀ ਸਾਂਭ ਸੰਭਾਲ, ਮਰੀਜ਼ਾਂ ਲਈ ਹੋਣ ਵਾਲੇ ਯੋਗ ਪ੍ਰਬੰਧਾਂ ਬਾਰੇ ਜਾਂਚ ਕੀਤੀ ਅਤੇ ਕਰਮਚਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਕੀਤੀਆਂ ਗਈਆਂ। ਐੱਸ ਐੱਮ ਓ ਡਾ. ਭਿੰਡਰ ਨੇ ਕਿਹਾ ਕਿ ਅਜਿਹੇ ਨਰੀਖਣ ਜਾਰੀ ਰਹਿਣਗੇ। ਇਸ ਮੌਕੇ ਬੀ ਈ ਈ ਹਰਪ੍ਰੀਤ ਸਿੰਘ, ਹੈਲਥ ਸੁਪਰ ਵਾਈਜ਼ਰ ਗੁਲਜ਼ਾਰ ਖਾਨ, ਬਲਾਕ ਟੀ ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿੱਖੀ ਸਣੇ ਸਿਹਤ ਕੇਂਦਰਾਂ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।
Advertisement
Advertisement
