ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਓਵਾਦੀਆਂ ਅਤੇ ਕਬਾਇਲੀਆਂ ’ਤੇ ਜਬਰ ਖ਼ਿਲਾਫ਼ ਨਾਅਰੇਬਾਜ਼ੀ

ਕਾਮਰੇਡ ਸ਼ਮਸ਼ੇਰ ਸ਼ੇਰੀ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ; ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ
ਕਾਮਰੇਡ ਸ਼ਮਸ਼ੇਰ ਸ਼ੇਰੀ ਬਰਸੀ ਸਮਾਗਮ ’ਚ ਮੰਚ ’ਤੇ ਬੈਠੇ ਆਗੂ।
Advertisement

ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਬਰਸੀ ਮੌਕੇ ਹਕੂਮਤੀ ਜਬਰ ਵਿਰੋਧੀ ਕਾਨਫਰੰਸ ਕਰਵਾਈ ਗਈ। ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਆਖਿਆ ਕਿ ਬਰਸੀ ਸਮਾਗਮ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਲੋਕ ਚੇਤਨਾ ਮੰਚ ਲਹਿਰਾਗਾਗਾ, ਜਮਹੂਰੀ ਅਧਿਕਾਰ ਸਭਾ, ਐੱਸ ਐੱਫ ਐੱਸ, ਡੀ ਐੱਸ ਓ ਅਤੇ ਕਾਮਰੇਡ ਸ਼ਮਸ਼ੇਰ ਸ਼ੇਰੀ ਦੇ ਸਾਥੀਆਂ ਨੇ ਹਿੱਸਾ ਲਿਆ।

ਇਸ ਦੌਰਾਨ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਯਾਦਗਾਰ ’ਤੇ ਝੰਡਾ ਲਹਿਰਾਇਆ ਗਿਆ। ਸਟੇਜ ਸੰਚਾਲਕ ਰਾਜੇਸ਼ ਮਲਹੋਤਰਾ ਨੇ ਕਾਮਰੇਡ ਸ਼ੇਰੀ ਦੀ ਜੀਵਨ ਸਾਥਣ ਹਰਬੰਸ ਕੌਰ, ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਸਤਵੰਤ ਸਿੰਘ ਲਵਲੀ, ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਅਮਰੀਕ ਸਿੰਘ ਅਤੇ ਪਰਮਜੀਤ ਸਿੰਘ, ਜਗਜੀਤ ਭੁਟਾਲ, ਭਗਵਾਨ ਭਾਨਾ ਅਤੇ ਸੰਪੂਰਨ ਸਿੰਘ ਵਕੀਲ ਤੇ ਕਰਮ ਦਿਓਲ ਨੂੰ ਪ੍ਰਧਾਨਗੀ ਮੰਡਲ ਵਿੱਚ ਸਟੇਜ ’ਤੇ ਬਿਠਾਇਆ ਗਿਆ।

Advertisement

ਇਸ ਦੌਰਾਨ ਹਕੂਮਤ ਵੱਲੋਂ ਮਾਓਵਾਦੀਆਂ ਅਤੇ ਆਦਿਵਾਸੀਆਂ ’ਤੇ ਕੀਤੇ ਜਾ ਰਹੇ ਜਬਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਾਨਫਰੰਸ ਨੂੰ ਸੁਖਮੰਦਰ ਸਿੰਘ, ਸੁਰਜੀਤ ਫੂਲ, ਬਲਜੀਤ ਨਮੋਲ, ਸੰਦੀਪ ਚੰਡੀਗੜ੍ਹ, ਜਗਜੀਤ ਭੁਟਾਲ, ਪੂਰਨ ਸਿੰਘ ਖਾਈ, ਬਸ਼ੇਸ਼ਰ ਰਾਮ ਅਤੇ ਸੰਪੂਰਨ ਸਿੰਘ ਵਕੀਲ ਨੇ ਸੰਬੋਧਨ ਕੀਤਾ।

ਜਾਣਕਾਰੀ ਅਨੁਸਾਰ ਕਾਮਰੇਡ ਸ਼ਮਸ਼ੇਰ ਸ਼ੇਰੀ ਮਾਓਵਾਦੀ ਪਾਰਟੀ ਦੇ ਆਗੂ ਰਹੇ ਹਨ। ਪਹਿਲਾਂ ਉਨ੍ਹਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਕੀਤੀ ਅਤੇ ਬਾਅਦ ਵਿੱਚ ਲੰਮਾ ਸਮਾਂ ਗੁਪਤ ਰਹਿ ਕੇ ਕ੍ਰਾਂਤੀਕਾਰੀ ਲਹਿਰ ਲਈ ਕੰਮ ਕੀਤਾ। ਆਗੂਆਂ ਨੇ ਆਖਿਆ ਕਿ ਆਦਿਵਾਸੀ ਅਤੇ ਮਾਓਵਾਦੀ, ਪਾਣੀ, ਜੰਗਲ ਜ਼ਮੀਨ ਅਤੇ ਸਵੈਮਾਨ ਲਈ ਲੜ ਰਹੇ ਹਨ। 

Advertisement
Show comments