ਛੇ ਸੌ ਲਿਟਰ ਲਾਹਣ ਬਰਾਮਦ
ਥਾਣਾ ਲਹਿਰਾਗਾਗਾ ਪੁਲੀਸ ਨੇ ਦੋ ਜਣਿਆਂ ਦੇ ਘਰੋਂ 600 ਲਿਟਰ ਲਾਹਣ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਸਣੇ ਟੀਮ ਗਸ਼ਤ ਦੌਰਾਨ ਬੱਸ ਅੱਡਾ ਜਲੂਰ ’ਚ ਮੌਜੂਦ ਸਨ। ਉਨ੍ਹਾਂ ਨੂੰ...
Advertisement
ਥਾਣਾ ਲਹਿਰਾਗਾਗਾ ਪੁਲੀਸ ਨੇ ਦੋ ਜਣਿਆਂ ਦੇ ਘਰੋਂ 600 ਲਿਟਰ ਲਾਹਣ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਸਣੇ ਟੀਮ ਗਸ਼ਤ ਦੌਰਾਨ ਬੱਸ ਅੱਡਾ ਜਲੂਰ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੰਸਰਾਜ ਤੇ ਜੱਗੀ ਸਿੰਘ ਵਾਸੀਆਨ ਜਲੂਰ ਆਪਣੇ ਰਿਹਾਇਸ਼ੀ ਘਰਾਂ ’ਚ ਸ਼ਰਾਬ ਕੱਢ ਕੇ ਵੇਚਣ ਦੇ ਆਦੀ ਹਨ। ਪੁਲੀਸ ਨੇ ਮੁਲਜ਼ਮਾਂ ਦੇ ਘਰਾ ’ਤੇ ਛਾਪਾ ਮਾਰਿਆ। ਮੁਲਜ਼ਮ ਘਰ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਹੰਸ ਰਾਜ ਦੇ ਘਰੋਂ 400 ਲਿਟਰ ਲਾਹਣ ਤੇ ਜੱਗੀ ਸਿੰਘ ਜਲੂਰ ਦੇ ਘਰੋਂ 200 ਲਿਟਰ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Advertisement
Advertisement