ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ ਦੀ ਮੀਟਿੰਗ
ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤਹਿਤ ਆਉਣ ਵਾਲ਼ੇ ਦਿਨਾਂ ਵਿੱਚ ਹਲਕੇ ਵਿੱਚੋਂ 300 ਕੁਇੰਟਲ ਕਣਕ ਭੇਜਣ ਦਾ ਟੀਚਾ ਮਿੱਥਿਆ ਗਿਆ ਹੈ। ਇਸਦੇ ਮੱਦੇ ਨਜ਼ਰ ਅੱਜ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ...
Advertisement
ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤਹਿਤ ਆਉਣ ਵਾਲ਼ੇ ਦਿਨਾਂ ਵਿੱਚ ਹਲਕੇ ਵਿੱਚੋਂ 300 ਕੁਇੰਟਲ ਕਣਕ ਭੇਜਣ ਦਾ ਟੀਚਾ ਮਿੱਥਿਆ ਗਿਆ ਹੈ। ਇਸਦੇ ਮੱਦੇ ਨਜ਼ਰ ਅੱਜ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਵਿੱਚ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸਾਰੇ ਸਰਕਲ ਪ੍ਰਧਾਨ ਅਤੇ ਸੀਨੀਅਰ ਆਗੂਆਂ ਨੇ ਵਿਸ਼ਵਾਸ਼ ਦਵਾਇਆ ਕਿ ਹਲਕੇ ਵਿੱਚੋਂ ਵੱਧ ਤੋਂ ਵੱਧ ਕਣਕ, ਤੂੜੀ ਦੇ ਟਰੱਕ, ਟਰੈਕਟਰ ਅਤੇ ਹੋਰ ਜਰੂਰਤ ਦੀਆਂ ਚੀਜ਼ਾਂ ਵੀ ਭੇਜੀਆਂ ਜਾਣਗੀਆਂ। ਮੀਟਿੰਗ ਵਿੱਚ ਇਕਬਾਲਜੀਤ ਸਿੰਘ ਪੂਨੀਆਂ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ , ਬਿੰਦਰ ਸਿੰਘ ਬੱਟੜਿਅਣਾ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਗੋਲਡੀ, ਜਗਜੀਤ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਜਲਾਨ, ਪ੍ਰਭਜੀਤ ਸਿੰਘ ਲੱਕੀ, ਜਸਵੀਰ ਸਿੰਘ, ਨਰਿੰਦਰ ਸਿੰਘ ਬਲਿਆਲ, ਦਲਜੀਤ ਸਿੰਘ ਜੀਤੀ, ਬਾਵੀ ਗਰੇਵਾਲ, ਜਤਿੰਦਰ ਸਿੰਘ ਵਿੱਕੀ, ਗੁਰਜੰਟ ਸਿੰਘ ਬਾਲੀਆਂ, ਗੁਰਵਿੰਦਰ ਸਿੰਘ ਜਲਾਨ, ਜਗਤਾਰ ਸਿੰਘ ਸੋਮਾ, ਗੁਰਮੀਤ ਸਿੰਘ ਜੈਲਦਾਰ, ਸੁਖਦੇਵ ਸਿੰਘ ਬਰਾੜ, ਗਮਦੂਰ ਸਿੰਘ ਫੱਗੂਵਾਲਾ, ਗੁਰਨਾਮ ਸਿੰਘ ਰੋਹੀ, ਸੁੰਦਰ ਕ੍ਰਿਸ਼ਨ (ਬਿੱਲੂ), ਜਤਿੰਦਰ ਸਿੰਘ ਜੱਜ ਨੂਰਪੁਰਾ, ਨਾਜਰ ਸਿੰਘ ਖੇੜੀ ਗਿੱਲਾ,ਗੁਰਮੀਤ ਸਿੰਘ ਭੱਟੀਵਾਲ ਕਲਾਂ, ਸੁਰਜੀਤ ਸਿੰਘ, ਸਰਬਜੀਤ ਸਿੰਘ ਬਿੱਲਾ, ਭਰਪੂਰ ਸਿੰਘ ਫੱਗੂਵਾਲਾ, ਬਲਜੀਤ ਸਿੰਘ ਭਿੰਡਰਾਂ,ਹਰਵਿੰਦਰ ਸਿੰਘ ਨੂਰਪੁਰਾ ਹਾਜ਼ਰ ਸਨ।
Advertisement
Advertisement