ਅਕਾਲੀ ਦਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਸਾਰੇ ਵਰਗਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵੱਲੋਂ ਜਾਰੀ ਸੂਚੀ ਅਨੁਸਾਰ ਅਮਰਜੀਤ ਸਿੰਘ ਘਾਬਦਾਂ ਨੂੰ ਸਰਪ੍ਰਸਤ, ਜਸਵੰਤ ਸਿੰਘ ਦੇਹਲਾ, ਜਸਪਾਲ ਸਿੰਘ ਕਲੇਰਾਂ, ਹਰਜਿੰਦਰ ਸਿੰਘ ਜਲਾਨ, ਝੰਡਾ ਸਿੰਘ ਖੇਤਲਾ ਅਤੇ ਨਾਜਰ ਸਿੰਘ ਖਾਨਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਰਾਏਧਰਾਣਾ, ਹਰਜਿੰਦਰ ਸਿੰਘ ਰਾਮਗੜ੍ਹ ਸੰਧੂਆਂ, ਸਰਬਜੀਤ ਸਿੰਘ ਸੁਰਜਨ ਭੈਣੀ, ਅਵਤਾਰ ਸਿੰਘ ਬਮਾਲ, ਡੋਗਰ ਸਿੰਘ ਕਾਤਰੋਂ, ਦਰਸ਼ਨ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬੀਰਕਲਾਂ, ਮੁਹੰਮਦ ਸਲੀਮ, ਹਰਵਿੰਦਰ ਸਿੰਘ ਮਹਿਸਮਪੁਰ, ਰਣਜੀਤ ਸਿੰਘ ਬਲਵਾੜ ਕਲਾਂ, ਬਲਵੀਰ ਸਿੰਘ ਮੱਲੀ ਰੱਤਾਖੇੜਾ, ਜੱਗਰ ਸਿੰਘ ਖਨਾਲ ਖੁਰਦ, ਰਛਪਾਲ ਸਿੰਘ ਨੀਲੋਵਾਲ, ਗੁਰਤੇਜ ਸਿੰਘ ਖਡਿਆਲ, ਕਰਮਜੀਤ ਸਿੰਘ ਖਰਾਂ ਮਹਿਲਾ, ਹਰਬੰਸ ਸਿੰਘ ਮਿੱਠੂ ਕਣਕਵਾਲ, ਜਗਤਾਰ ਸਿੰਘ ਤਾਰੀ ਖੋਖਰ, ਗੁਰਮੇਲ ਸਿੰਘ ਖਨਾਲ ਕਲਾਂ, ਕਰਮਜੀਤ ਸਿੰਘ ਰਟੋਲਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਕਿਰਪਾਲ ਸਿੰਘ ਲਾਡਵੰਜਾਰਾ ਨੂੰ ਮੁੱਖ ਸਲਾਹਕਾਰ ਅਤੇ ਗੁਰਦੀਪ ਸਿੰਘ ਛਾਹੜ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪਰਮਜੀਤ ਸਿੰਘ ਜੰਮੂ ਮੰਡਵੀ, ਜਗਰੂਪ ਸਿੰਘ ਚਾਂਗਲੀ, ਪਰਮਜੀਤ ਸਿੰਘ ਧੂਰਾ, ਭੁਪਿੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਬਰਾੜ, ਜਗਪਾਲ ਸਿੰਘ ਜੱਗਾ, ਇੰਦਰਜੀਤ ਸਿੰਘ ਬੰਟੀ ਮੰਗਵਾਲ, ਦਲਵਾਰਾ ਸਿੰਘ ਨਾਗਰਾ, ਕਰਤਾਰ ਸਿੰਘ ਲਟਕ ਧਰਮਗੜ੍ਹ ਅਤੇ ਹਰਜਿੰਦਰ ਸਿੰਘ ਢੰਡੋਲੀ ਨੂੰ ਜਨਰਲ ਸਕੱਤਰ ਬਣਾਇਆ ਹੈ। ਹਰਵਿੰਦਰ ਸਿੰਘ ਰੋੜੇਵਾਲਾ, ਨਿਰਮਲ ਸਿੰਘ ਭਾਠੂਆਂ, ਦਲਬੀਰ ਸਿੰਘ ਲਹਿਰਾ, ਸੀਸ਼ਪਾਲ ਬਨਾਰਸੀ, ਹਰਪਾਲ ਸਿੰਘ ਧੂਰੀ, ਗੁਰਤੇਜ ਸਿੰਘ, ਨਰਿੰਦਰ ਸਿੰਘ ਬਲਿਆਲ, ਸਰਬਜੀਤ ਸਿੰਘ ਬਿੱਲਾ, ਨਿਰਮਲ ਸਿੰਘ ਲੀਲਾ ਤੋਲਾਵਾਲ, ਬਲਵੀਰ ਸਿੰਘ ਘਾਸੀਵਾਲਾ, ਯਾਦਵਿੰਦਰ ਸਿੰਘ ਯਾਦੂ ਰੱਤਾਖੇੜਾ, ਸੁਭਾਸ਼ ਗੋਇਲ ਦਿੜ੍ਹਬਾ, ਜਗਸੀਰ ਸਿੰਘ ਜੱਗਾ ਛਾਜਲਾ, ਸੁਖਵਿੰਦਰ ਸਿੰਘ ਬਿੱਟੂ ਮਹਿਲਾਂ, ਗੁਰਮੁਖ ਸਿੰਘ ਸੰਗਤਪੁਰਾ, ਲਖਵਿੰਦਰ ਸਿੰਘ ਢੰਡੋਲੀ, ਬਿਮਲਜੀਤ ਸਿੰਘ ਖਨਾਲ ਕਲਾਂ, ਜਗਸੀਰ ਸਿੰਘ ਮੌੜਾਂ, ਦਮਨਜੀਤ ਸਿੰਘ ਭਵਾਨੀਗੜ੍ਹ ਅਤੇ ਕਰਨੈਲ ਸਿੰਘ ਸਮੂਰਾਂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਗਮੇਲ ਸਿੰਘ ਛਾਜਲਾ ਨੂੰ ਧਾਰਮਿਕ ਮਾਮਲਿਆਂ ਦਾ ਇੰਚਾਰਜ ਅਤੇ ਡਾ. ਕਰਨਵੀਰ ਸਿੰਘ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਕ੍ਰਿਸ਼ਨ ਸਿੰਘ ਬੁਸ਼ੈਹਰਾ, ਤਰਸੇਮ ਗਿੱਲ, ਰਾਜਵਿੰਦਰ ਸਿੰਘ ਚੀਮਾ ਅਤੇ ਰਾਮਦੇਵ ਸਿੰਘ ਮੌਜੋਵਾਲ ਨੂੰ ਜੂਨੀਅਰ ਮੀਤ ਪ੍ਰਧਾਨ, ਸਤਿਗੁਰ ਸਿੰਘ ਡੂਡੀਆਂ, ਨਫੇ ਸਿੰਘ ਬੰਗਾਂ, ਬਲਜਿੰਦਰ ਸਿੰਘ ਸਿੱਧੂ, ਹਰਮੇਲ ਸਿੰਘ ਬੰਗਾਂਵਾਲੀ, ਸੁਖਵਿੰਦਰ ਸਿੰਘ ਸੁੱਖੀ ਮੰਗਵਾਲ, ਹਰਦੇਵ ਸਿੰਘ ਸੋਹਲ ਚੀਮਾ, ਗੁਰਮੇਲ ਸਿੰਘ ਜਖੇਪਲ, ਭੋਲਾ ਸਿੰਘ ਡੇਲੂ ਦੇਹਲਾ, ਗੁਰਬਾਜ ਸਿੰਘ ਮੱਲੀ ਰੱਤਾਖੇੜਾ, ਜਗਦੀਪ ਸਿੰਘ ਗਿਦੜਿਆਣੀ ਅਤੇ ਜਗਦੀਪ ਸਿੰਘ ਜਨਾਲ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਅਤੇ ਚਮਕੌਰ ਸਿੰਘ ਸ਼ਾਹਪੁਰ ਕਲਾਂ ਨੂੰ ਪ੍ਰੈੱਸ ਸਕੱਤਰ ਲਾਇਆ ਹੈ।
