ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨਾਜ ਮੰਡੀਆਂ ’ਚ 2.63 ਕਰੋੜ ਦੀ ਲਾਗਤ ਨਾਲ ਬਣ ਰਹੇ ਨੇ ਸ਼ੈੱਡ: ਗੋਇਲ

ਕੈਬਨਿਟ ਮੰਤਰੀ ਨੇ ਮੰਡੀਆਂ ਵਿੱਚ ਸ਼ੈੱਡ ਬਣਾਉਣ ਦੇ ਕੰਮ ਸ਼ੁਰੂ ਕਰਵਾਏ
ਪਿੰਡ ਬੁਸ਼ਹਿਰਾ ਵਿੱਚ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ।
Advertisement

ਕਿਸਾਨਾਂ ਦੀਆਂ ਫ਼ਸਲ ਨੂੰ ਖਰਾਬ ਮੌਸਮ ਦੀ ਮਾਰ ਤੋਂ ਬਚਾਉਣ ਲਈ ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਕਰੀਬ 2 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੂਨਕ ਸਬ-ਡਿਵੀਜ਼ਨ ਦੇ ਪਿੰਡ ਬਾਦਲਗੜ੍ਹ, ਬੁਸ਼ਹਿਰਾ, ਮੰਡਵੀਂ, ਮਨਿਆਣਾ ਅਤੇ ਖਨੌਰੀ ਵਿੱਚ ਮੰਡੀਆਂ ਵਿੱਚ ਸ਼ੈੱਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਂਝੀ ਕੀਤੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ 18 ਖਰੀਦ ਕੇਂਦਰਾਂ ਵਿੱਚ ਇਹ ਸ਼ੈੱਡ ਤਿਆਰ ਕੀਤੇ ਜਾਣੇ ਹਨ। ਇਹਨਾਂ ਵਿੱਚੋਂ 100 ਫੁੱਟ×50 ਫੁੱਟ ਦੇ ਪੰਜ ਵੱਡੇ ਸ਼ੈਡ ਮਨਿਆਣਾ, ਮੰਡਵੀ, ਖਨੌਰੀ, ਬਾਦਲਗੜ੍ਹ ਅਤੇ ਬੁਸ਼ਹਿਰਾ ਮੰਡੀਆਂ ਵਿੱਚ ਤਿਆਰ ਕੀਤੇ ਜਾਣਗੇ।

Advertisement

ਇਸ ਤੋਂ ਇਲਾਵਾ, 35 ਫੁੱਟ×35 ਫੁੱਟ ਦੇ ਕੁੱਲ 13 ਸ਼ੈੱਡ ਪਰਚੇਜ਼ ਸੈਂਟਰ ਰਾਏਧਰਾਣਾ, ਬਖੋਰਾ ਕਲਾਂ, ਦੇਹਲਾਂ/ ਭੁਟਾਲ, ਘੋੜੇਨਾਬ, ਭਾਈਕੇ ਪਿਸ਼ੌਰ, ਸ਼ੇਖੂਵਾਸ, ਰਾਮਗੜ੍ਹ ਸੰਧੂਆਂ, ਚੋਟੀਆਂ, ਭੂਤਗੜ੍ਹ, ਚੂਲੜ ਕਲਾਂ, ਡੋਡੀਆਂ, ਢੀਂਡਸਾ ਅਤੇ ਕੁਦਨੀ ’ਚ ਬਣਾਏ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸ਼ੈੱਡ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਖਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਫਸਲ ਦੇ ਸਟਾਕ ਨੂੰ ਮੌਸਮ ਦੇ ਅਸਰ ਤੋਂ ਬਚਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਰੀਦ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ ਹੈ। ਇਹ ਪ੍ਰਾਜੈਕਟ ਲੰਮੇ ਸਮੇਂ ਲਈ ਕਿਸਾਨਾਂ ਨੂੰ ਵੱਡਾ ਲਾਭ ਦੇਣਗੇ।

ਇਸ ਮੌਕੇ ਮਹਿੰਦਰ ਸਿੰਘ ਕੁਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਜੋਗੀ ਰਾਮ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਬੂਟਾ ਸਿੰਘ ਸਰਪੰਚ ਪਿੰਡ ਬਾਦਲਗੜ੍ਹ, ਗੁਰਦੀਪ ਸਿੰਘ ਬਾਦਲ, ਬਿੱਕਰ ਸਿੰਘ ਸਾਬਕਾ ਸਰਪੰਚ ਪਿੰਡ ਬਾਦਲਗੜ੍ਹ, ਰਾਮ ਚੰਦਰ ਪਿੰਡ ਬੁਸ਼ਹਿਰਾ, ਸੁਰਿੰਦਰ ਸਿੰਘ ਪਿੰਡ ਬੁਸ਼ਹਿਰਾ, ਭਗਵੰਤ ਸਿੰਘ ਪਿੰਡ ਮੰਡਵੀ, ਹਰਦੀਪ ਸਿੰਘ ਸਰਪੰਚ ਪਿੰਡ ਮੰਡਵੀ, ਸਤਗੁਰ ਸਿੰਘ ਸਰਪੰਚ ਪਿੰਡ ਮਨਿਆਣਾ, ਮਿੱਠੂ ਰਾਮ, ਜਗਸੀਰ ਸਿੰਘ, ਸਤਗੁਰ ਸਿੰਘ, ਵਿਸ਼ਾਲ ਕਾਂਸਲ, ਸੁਰਿੰਦਰ ਬਬਲੀ, ਮੰਡੀ ਬੋਰਡ ਦੇ ਐੱਸ.ਡੀ.ਓ. ਲਲਿਤ ਬਜਾਜ, ਪੀ.ਏ.ਰਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀ, ਹੋਰ ਆਗੂ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Advertisement
Show comments