ਸ਼ਹੀਦ ਭਾਈ ਮਨੀ ਸਿੰਘ ਆਈ ਟੀ ਆਈ ਦਾ ਨਤੀਜਾ ਸ਼ਾਨਦਾਰ
ਦੋ ਸਕੇ ਭਰਾਵਾਂ ਵੱਲੋਂ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ
Advertisement
ਸ਼ਹੀਦ ਭਾਈ ਮਨੀ ਸਿੰਘ ਆਈ ਟੀ ਆਈ ਖੁਰਦ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ। ਇਲੈਕਟ੍ਰੀਸ਼ਨ ਵਿਸ਼ੇ ’ਚੋਂ ਸੰਦੀਪ ਸਿੰਘ ਪਿੰਡ ਆਹਨਖੇੜੀ ਨੇ 600 ਚੋਂ 595 ਅੰਕ ਲੈ ਕੇ ਪਹਿਲਾ ਸਥਾਨ, ਗਗਨਦੀਪ ਸਿੰਘ ਪਿੰਡ ਆਹਨਖੇੜੀ ਨੇ 594 ਅੰਕ ਲੈ ਕੇ ਦੂਜਾ ਸਥਾਨ ਅਤੇ ਇੰਦਰਪ੍ਰੀਤ ਸਿੰਘ ਪਿੰਡ ਦੁੱਲਮਾਂ ਕਲਾਂ ਨੇ 587 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਦੋਵੇਂ ਸਕੇ ਭਰਾ ਹਨ। ਪਲੰਬਰ ਦੇ ਨਤੀਜੇ ’ਚੋਂ ਜਸਮੀਤ ਕੁਮਾਰ ਸ਼ਰਮਾ ਪਿੰਡ ਫਤਿਹਗੜ੍ਹ ਪੰਜਗਰਾਈਆਂ ਨੇ 600 ’ਚੋਂ 548 ਅੰਕ ਲੈ ਕੇ ਪਹਿਲਾ ਤੇ ਰਾਜਵੀਰ ਸਿੰਘ ਪਿੰਡ ਕਟਾਹਰੀ ਨੇ 531 ਅੰਕ ਲੈ ਕੇ ਦੂਜਾ ਸਥਾਨ ਤੇ ਹਰਸ਼ਦੀਪ ਸਿੰਘ ਪਿੰਡ ਖੁਰਦ ਨੇ 522 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਵੈਲਡਰ ਟਰੇਡ ’ਚੋਂ ਮਨਵੀਰ ਸਿੰਘ ਪਿੰਡ ਕੁਤਬਾ ਨੇ 558 ਅੰਕ ਲੈ ਕੇ ਪਹਿਲਾ, ਪ੍ਰਭਦੀਪ ਸਿੰਘ ਪਿੰਡ ਮਾਣਕੀ ਨੇ 531 ਅੰਕ ਲੈ ਕੇ ਦੂਜਾ ਤੇ ਜਸਕਰਨ ਸਿੰਘ ਪਿੰਡ ਝਨੇਰ ਨੇ 521 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸਿਮਰਜੀਤ ਸਿੰਘ ਰਾਣੂ ਨੇ ਕਿਹਾ ਕਿ ਸ਼ਾਨਦਾਰ ਨਤੀਜੇ ਲਈ ਸਟਾਫ਼ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ। ਇਸ ਮੌਕੇ ਇੰਦਰਜੀਤ ਸਿੰਘ ਖੰਡਲ, ਬਾਰਾ ਸਿੰਘ ਰਾਣੂ, ਮੈਡਮ ਪਰਮਿੰਦਰ ਕੌਰ ਸੋਹੀ, ਪ੍ਰਿੰਸੀਪਲ ਹਰਭਜਨ ਸਿੰਘ ਜਗਦਿਓ, ਇੰਸਟਰੱਕਟਰ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਮਨਚੈਨ ਕੌਰ ਨੇ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ।
Advertisement
Advertisement