ਪਿਉ-ਪੁੱਤ ਦੀ ਕੁੱਟਮਾਰ ਦੇ ਦੋਸ਼ ਹੇਠ ਸੱਤ ਨਾਮਜ਼ਦ
ਪੱਤਰ ਪ੍ਰੇਰਕ ਲਹਿਰਾਗਾਗਾ, 18 ਜੂਨ ਨੇੜਲੇ ਪਿੰਡ ਮੇਦੇਵਾਸ ਵਿੱਚ ਗੁਰਸੰਤ ਸਿੰਘ ਪੁੱਤਰ ਰਾਜਵੀਰ ਸਿੰਘ ਦੀ ਉਸ ਦੇ ਤਾਏ ਅਤੇ ਹੋਰਾਂ ਨੇ ਖੇਤਾਂ ਵਿੱਚ ਕਥਿਤ ਕੁਟਮਾਰ ਕੀਤੀ। ਗੁਰਸੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਰਾਜਵੀਰ ਸਿੰਘ ਨਾਲ ਆਪਣਾ...
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 18 ਜੂਨ
Advertisement
ਨੇੜਲੇ ਪਿੰਡ ਮੇਦੇਵਾਸ ਵਿੱਚ ਗੁਰਸੰਤ ਸਿੰਘ ਪੁੱਤਰ ਰਾਜਵੀਰ ਸਿੰਘ ਦੀ ਉਸ ਦੇ ਤਾਏ ਅਤੇ ਹੋਰਾਂ ਨੇ ਖੇਤਾਂ ਵਿੱਚ ਕਥਿਤ ਕੁਟਮਾਰ ਕੀਤੀ। ਗੁਰਸੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਰਾਜਵੀਰ ਸਿੰਘ ਨਾਲ ਆਪਣਾ ਖੇਤ ਵਾਹ ਰਿਹਾ ਸੀ। ਇਸ ਦੌਰਾਨ ਵੱਖ-ਵੱਖ ਵਾਹਨਾਂ ’ਤੇ ਆਏ ਉਸ ਦੇ ਤਾਏ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਅਮੋਲਕ ਸਿੰਘ ਅਤੇ ਹਰਮੇਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਅਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਉਸ ਦੀ ਅਤੇ ਉਸ ਦੇ ਪਿਤਾ ਰਾਜਵੀਰ ਸਿੰਘ ਦੀ ਕੁੱਟਮਾਰ ਕੀਤੀ। ਇਸ ਦੌਰਾਨ ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਧਰਮਗੜ੍ਹ ਪੁਲੀਸ ਨੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement