ਸਕੂਲ ’ਚ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ ਹੈ। ਸਹਾਇਕ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਲੰਟੀਅਰ ਦਿਨ-ਰਾਤ ਦਾ ਕੈਂਪ ਲਗਾ ਰਹੇ ਹਨ। ਪ੍ਰੋਗਰਾਮ ਅਫਸਰ ਮੁਹੰਮਦ ਸਾਕਵ ਅਜ਼ੀਮ ਸਟਾਫ ਦੀ ਅਗਵਾਈ ਹੇਠ ਲਗਾਏ ਕੈਂਪ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ ਹੈ। ਸਹਾਇਕ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਲੰਟੀਅਰ ਦਿਨ-ਰਾਤ ਦਾ ਕੈਂਪ ਲਗਾ ਰਹੇ ਹਨ। ਪ੍ਰੋਗਰਾਮ ਅਫਸਰ ਮੁਹੰਮਦ ਸਾਕਵ ਅਜ਼ੀਮ ਸਟਾਫ ਦੀ ਅਗਵਾਈ ਹੇਠ ਲਗਾਏ ਕੈਂਪ ਦੇ ਲੈਕਚਰ ਸੈਸ਼ਨ ਦੇ ਦੌਰਾਨ ਅੱਜ ਸੰਤ ਸਿੰਘ ਸੇਵਾਮੁਕਤ ਲੈਕਚਰਾਰ ਨੇ ਵਾਲੰਟੀਅਰਾਂ ਨੂੰ ਕੌਮੀ ਸੇਵਾ ਯੋਜਨਾ ਦੇ ਲੋਗੋ ਅਤੇ ਮਾਟੋ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ, ਕੁਲਦੀਪ ਸਿੰਘ ਮਰਾਹੜ, ਕੇਵਲ ਕ੍ਰਿਸ਼ਨ, ਵਿਸ਼ਨੂ ਕੁਮਾਰ, ਗੁਰਜੀਤ ਕੌਰ, ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ।
Advertisement
Advertisement
