ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ

ਡੀ ਸੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਅੱਗੇ ਮੁਲਾਜ਼ਮਾਂ ਵੱਲੋਂ ਧਰਨਾ; ਤਨਖਾਹ ’ਚ ਕਟੌਤੀ ਵਿਰੁੱਧ ਰੋਸ
ਸੇਵਾ ਕੇਂਦਰ ਅੱਗੇ ਧਰਨਾ ਦਿੰਦੇ ਹੋਏ ਸੇਵਾ ਕੇਂਦਰ ਦੇ ਹੜਤਾਲੀ ਮੁਲਾਜ਼ਮ। -ਫੋਟੋ: ਲਾਲੀ
Advertisement

ਸੇਵਾ ਕੇਂਦਰ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਵਿੱਚ ਕਟੌਤੀ ਦੇ ਰੋਸ ਵਜੋਂ ਅੱਜ ਮੁਕੰਮਲ ਹੜਤਾਲ ਕਰ ਕੇ ਸਥਾਨਕ ਡੀ ਸੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਤਨਖਾਹ ਵਿੱਚੋਂ ਕਟੌਤੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਅਨੁਸਾਰ ਅੱਜ ਜ਼ਿਲ੍ਹਾ ਭਰ ਵਿਚ ਸਾਰੇ ਸੇਵਾ ਕੇਂਦਰਾਂ ਵਿਚ ਮੁਕੰਮਲ ਕਲਮਛੋੜ ਹੜਤਾਲ ਰਹੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੇਵਾ ਕੇਂਦਰ ਮੁਲਾਜ਼ਮ ਵੈਲਫ਼ੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਾਰਨਾਂ ਤਹਿਤ ਸਬੰਧਤ ਕੰਪਨੀ ਨੂੰ ਕਰੀਬ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ ਪਰ ਕੰਪਨੀ ਵੱਲੋਂ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਲਈ ਗਈ ਹੈ। ਆਗੂਆਂ ਨੇ ਕਿਹਾ ਕਿ ਜੇ ਇਨ੍ਹਾਂ ਉਨ੍ਹਾਂ ਦੀਆਂ ਮੰਗਾਂ ਅਤੇ ਸ਼ਰਤਾਂ ਸਬੰਧਤ ਕੰਪਨੀ ਪ੍ਰਵਾਨ ਕਰਦੀ ਹੈ ਤਾਂ ਉਸ ਸਬੰਧੀ ਕੰਪਨੀ ਵੱਲੋਂ ਲਿਖਤੀ ਪੱਤਰ ਰਾਹੀਂ ਯੂਨੀਅਨ ਨੂੰ ਯਕੀਨ ਬਣਾਇਆ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਮੀਤ ਪ੍ਰਧਾਨ ਮਨਦੀਪ ਸਿੰਘ, ਸਰਪ੍ਰਸਤ ਦਮਨ ਸਿੰਘ ਸੋਢੀ, ਗੁਰਸੇਵਕ ਸਿੰਘ, ਵੀਰਪਾਲ ਕੌਰ, ਰਾਜਵੀਰ ਸਿੰਘ, ਗੁਰਤੇਜ ਸਿੰਘ, ਰੁਪਿੰਦਰ ਕੌਰ, ਜਸਪ੍ਰੀਤ ਕੌਰ, ਹਰਪ੍ਰਵੀਨ ਕੌਰ, ਗੌਰਵ ਕੁਮਾਰ, ਦਿਲਪ੍ਰੀਤ ਕੌਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਆਦਿ ਅਨੇਕਾਂ ਮੁਲਾਜ਼ਮ ਸ਼ਾਮਲ ਸਨ। ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਭਲਕੇ 21 ਨਵੰਬਰ ਨੂੰ ਵੀ ਜ਼ਿਲ੍ਹਾ ਸੰਗਰੂਰ ਦੇ ਸੇਵਾ ਕੇਂਦਰਾਂ ਵਿਚ ਮੁਕੰਮਲ ਹੜਤਾਲ ਰਹੇਗੀ।

ਸੰਗਰੂਰ ਤੇ ਮਾਲੇਰਕੋਟਲਾ ਦੇ ਸੇਵਾ ਕੇਂਦਰ ਬੰਦ ਰਹੇ

Advertisement

ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿੱਚ ਸੇਵਾ ਕੇਂਦਰ ਮੁਲਾਜ਼ਮਾਂ ਦੀ ਚੱਲ ਰਹੀ ਬੇਮਿਆਦੀ ਹੜਤਾਲ ਨੇ ਅੱਜ ਹੋਰ ਤੀਬਰ ਰੂਪ ਧਾਰ ਲਿਆ, ਜਿੱਥੇ ਦੋਵੇਂ ਜ਼ਿਲ੍ਹਿਆਂ ਦੇ ਸੇਵਾ ਕੇਂਦਰ ਮੁਕੰਮਲ ਤੌਰ ’ਤੇ ਬੰਦ ਰਹੇ। ਐਸੋਸੀਏਸ਼ਨ ਦੇ ਨੇਤਾਵਾਂ ਬਲਜਿੰਦਰ ਸਿੰਘ ਮਾਝਾ, ਗੁਰਸੇਵਕ ਸਿੰਘ ਅਤੇ ਦਮਨ ਸਿੰਘ ਸੋਢੀ ਨੇ ਦਾਅਵਾ ਕੀਤਾ ਕਿ ਕੰਪਨੀਂ ਵਲੋਂ ਮੁਲਾਜ਼ਮਾਂ ਨਾਲ ਕਈ ਪੱਧਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਨਾ ਤਨਖਾਹ ਸਮੇਂ ਸਿਰ ਜਾਰੀ ਹੁੰਦੀ ਹੈ, ਨਾ ਹੀ ਸਰਕਾਰੀ ਨਿਯਮਾਂ ਅਨੁਸਾਰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਮੁਲਾਜ਼ਮਾਂ ਨੇ ਇਹ ਦੋਸ਼ ਵੀ ਲਗਾਇਆ ਕਿ ਕੰਪਨੀ ਵਲੋਂ ਤਨਖਾਹਾਂ ਵਿੱਚ ਬੇਬੁਨਿਆਦ ਕਟੌਤੀਆਂ ਕੀਤੀਆਂ ਜਾਂਦੀਆਂ ਹਨ। ਉਧਰ, ਮਹੱਤਵਪੂਰਨ ਗੱਲ ਇਹ ਸਾਹਮਣੇ ਆਈ ਹੈ ਕਿ ਕੰਪਨੀ ਵਲੋਂ ਮੁਲਾਜ਼ਮਾਂ ਨੂੰ ਵਾਰ-ਵਾਰ ਫੋਨ ਕਰਕੇ ਅਤੇ ਮੈਸੇਜ ਭੇਜ ਕੇ ਹੜਤਾਲ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਕੰਪਨੀਂ ਦੀ ਤਾਜ਼ਾ ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਡੀ ਓ ਜੀ ਆਰ ਮਹਿਕਮੇ ਨਾਲ ਲੱਗੇ ਜੁਰਮਾਨੇ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਜਦੋਂ ਵੀ ਇਹ ਜੁਰਮਾਨੇ ਰੱਦ ਜਾਂ ਮੁਆਫ ਹੋਣਗੇ, ਮੁਲਾਜ਼ਮਾਂ ਦੀ ਕੱਟੀ ਤਨਖਾਹ ਪੂਰੀ ਕਰ ਦਿੱਤੀ ਜਾਵੇਗੀ। ਪਰ ਇਸਦੇ ਉਲਟ, ਕੰਪਨੀ ਵਲੋਂ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਟੋਕਨ ਜਾਰੀ ਕਰਨ ਵਿੱਚ ਦੇਰੀ ਅਤੇ ਕੁਝ ਹੋਰ ਘਾਟਾਂ ਕਾਰਨ ਹੀ ਇਹ ਜੁਰਮਾਨੇ ਲੱਗੇ ਹਨ, ਜਿਨ੍ਹਾਂ ਲਈ ਮੁਲਾਜ਼ਮ ਜ਼ਿੰਮੇਵਾਰ ਹਨ।

Advertisement
Show comments