ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਭਾਸ਼ਾ ’ਤੇ ਗੋਸ਼ਟੀ
ਭਾਸ਼ਾ ਨੂੰ ਜਿਊਂਦਾ ਰੱਖਣ ਲਈ ਉਸ ਦੀ ਵਰਤੋਂ ਜ਼ਰੂਰੀ: ਡਾ. ਗੁਰਨਾਇਬ ਸਿੰਘ
Advertisement
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਸਹਿਯੋਗ ਨਾਲ ਪੰਜਾਬੀ ਨੂੰ ਸਮਰਪਿਤ ਗੋਸ਼ਟੀ ਕਰਵਾਈ, ਜਿਸ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ, ਜਦਕਿ ਪ੍ਰਿੰਸੀਪਲ ਰੋਮੀ ਗਰਗ, ਪ੍ਰੋ. ਹਰਜਿੰਦਰ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਮਿੰਦਰ ਸਿੰਘ ਤੇ ਡਾ. ਭਗਵੰਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਕੋਈ ਭਾਸ਼ਾ ਮਰਦੀ ਨਹੀਂ, ਜੇ ਉਸ ਦੀ ਵਰਤੋਂ ਜੀਵਨ ਵਿੱਚ ਨਿਰੰਤਰ ਕੀਤੀ ਜਾਵੇ। ਇਸ ਮੌਕੇ ਡਾ. ਜੋਗਾ ਸਿੰਘ, ਡਾ. ਸੁਖਵਿੰਦਰ ਸਿੰਘ ਪਰਮਾਰ ਅਤੇ ਬਿੱਕਰ ਸਿੰਘ ਭਲੂਰ ਨੇ ਗੁਰਮੁਖੀ ਤੇ ਪੰਜਾਬੀ ਭਾਸ਼ਾ ਬਾਰੇ ਗੰਭੀਰ ਪਰਚੇ ਪੇਸ਼ ਕੀਤੇ। ਚਰਚਾ ਵਿੱਚ ਨਾਹਰ ਸਿੰਘ ਮੁਬਾਰਕਪੁਰੀ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਜੰਗੀਰ ਸਿੰਘ ਰਤਨ, ਕੁਲਵੰਤ ਕਸਕ, ਐਡਵੋਕੇਟ ਜਗਦੀਪ ਸਿੰਘ ਗੰਧਾਰਾ ਨੇ ਭਾਗ ਲਿਆ। ਭੋਲਾ ਸਿੰਘ ਸੰਗਰਾਮੀ ਨੇ ਗੀਤ ਗਾਇਆ। ਪ੍ਰਿੰਸੀਪਲ ਰੋਮੀ ਗਰਗ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਮੰਚ ਸੰਚਾਲਨ ਡਾ. ਭਗਵੰਤ ਸਿੰਘ ਨੇ ਕੀਤਾ। ਡਾ. ਹਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
Advertisement
Advertisement
