ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ
ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਖੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖਿਆ ਕੂੰਜੀ ਅਤੇ ਸਵੈ-ਵਿਸ਼ਵਾਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਆਈ ਏ ਐੱਸ ਡਾ. ਜੀ ਕੇ ਸਿੰਘ ਧਾਲੀਵਾਲ ਸਾਬਕਾ...
Advertisement
ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਖੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖਿਆ ਕੂੰਜੀ ਅਤੇ ਸਵੈ-ਵਿਸ਼ਵਾਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਆਈ ਏ ਐੱਸ ਡਾ. ਜੀ ਕੇ ਸਿੰਘ ਧਾਲੀਵਾਲ ਸਾਬਕਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੇ ਸ਼ਮੂਲੀਅਤ ਕੀਤੀ।
ਜੀ ਕੇ ਸਿੰਘ ਨੇ ਕਿਹਾ ਕਿ ਸਿੱਖਿਆ ਇੱਕ ਅਜਿਹਾ ਹਥਿਆਰ ਅਤੇ ਸਾਧਨ ਹੈ, ਜੋ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਅਤੇ ਦੇਸ਼ ਦੀ ਗਰੀਬੀ ਨੂੰ ਖਤਮ ਕਰਨ ਲਈ ਸਿੱਖਿਆ ਹੀ ਇੱਕ ਕੁੰਜੀ ਹੈ। ਪ੍ਰਿੰਸੀਪਲ ਹਰਸੰਤ ਸਿੰਘ ਢੀਡਸਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਜੀ ਕੇ ਸਿੰਘ ਜਿੱਥੇ ਇੱਕ ਵਧੀਆ ਪ੍ਰਸ਼ਾਸਕ ਅਧਿਕਾਰੀ ਰਹੇ ਹਨ, ਉੱਥੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਜਿਸ ਕਰਕੇ ਅਜਿਹੀਆਂ ਸ਼ਖ਼ਸੀਅਤਾਂ ਤੋਂ ਸੇਧ ਲੈ ਕੇ ਵਿਦਿਆਰਥੀਆਂ ਵਿੱਚ ਚੰਗੀਆਂ ਰੁਚੀਆਂ ਵਿਕਸਤ ਹੁੰਦੀਆਂ ਹਨ ਤੇ ਉਹ ਕਿਤਾਬਾਂ ਨਾਲ ਜੁੜ ਕੇ ਆਪਣੀ ਮੰਜ਼ਿਲ ਪ੍ਰਾਪਤ ਕਰਦੇ ਹਨ। ਅੰਤ ਵਿੱਚ ਸਾਬਕਾ ਡੀ ਸੀ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਪ੍ਰਗਟ ਸਿੰਘ ਨੇ ਕੀਤਾ। ਸੈਮੀਨਾਰ ਵਿੱਚ ਲੈਕਚਰਾਰ ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਹਰੀ ਸਿੰਘ, ਪ੍ਰਦੀਪ ਸਿੰਘ, ਲਾਡਵਿੰਦਰ ਸਿੰਘ, ਮੈਡਮ ਕਿਮਪ੍ਰੀਤ ਕੌਰ, ਨੀਰੂ ਬਾਲਾ, ਸੁਖਜੀਵਨ ਕੌਰ ਅਤੇ ਬਬੀਤਾ ਗੇਰਾ ਹਾਜ਼ਰ ਸਨ।
Advertisement
Advertisement
