ਰੇਲਵੇ ਸਟੇਸ਼ਨ ’ਤੇ ਸੁਰੱਖਿਆ ਅਧਿਕਾਰੀ ਦੀ ਮੌਤ
ਮਾਲੇਰਕੋਟਲਾ ਦੀ ਇੱਕ ਧਾਗਾ ਮਿੱਲ ਦੇ ਸੁਰੱਖਿਆ ਅਧਿਕਾਰੀ ਸਾਬਕਾ ਫੌਜੀ ਕੁਲਵਿੰਦਰ ਸਿੰਘ (48) ਵਾਸੀ ਨਾਰੀਕੇ ਕਲਾਂ ਦੀ ਸਥਾਨਕ ਰੇਲਵੇ ਸਟੇਸ਼ਨ ਤੋਂ ਦਾਦਰ ਐਕਸਪ੍ਰੈਸ ਟਰੇਨ ਚੜ੍ਹਦਿਆਂ ਹੀ ਅੱਜ ਦੁਪਹਿਰ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਟੇਸ਼ਨ ’ਤੇ ਮੌਜੂਦ...
Advertisement
ਮਾਲੇਰਕੋਟਲਾ ਦੀ ਇੱਕ ਧਾਗਾ ਮਿੱਲ ਦੇ ਸੁਰੱਖਿਆ ਅਧਿਕਾਰੀ ਸਾਬਕਾ ਫੌਜੀ ਕੁਲਵਿੰਦਰ ਸਿੰਘ (48) ਵਾਸੀ ਨਾਰੀਕੇ ਕਲਾਂ ਦੀ ਸਥਾਨਕ ਰੇਲਵੇ ਸਟੇਸ਼ਨ ਤੋਂ ਦਾਦਰ ਐਕਸਪ੍ਰੈਸ ਟਰੇਨ ਚੜ੍ਹਦਿਆਂ ਹੀ ਅੱਜ ਦੁਪਹਿਰ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਟੇਸ਼ਨ ’ਤੇ ਮੌਜੂਦ ਕੁਲਵਿੰਦਰ ਸਿੰਘ ਦੇ ਪੁੱਤਰ ਤਰਨਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਦਾਦਰ ਐਕਸਪ੍ਰੈੱਸ ’ਤੇ ਚੜ੍ਹਾ ਕੇ ਹਾਲੇ ਪਲੇਟਫਾਰਮ ’ਤੇ ਖੜ੍ਹਾ ਸੀ ਕਿ ਉਸ ਦੇ ਪਿਤਾ ਡੱਬੇ ਵਿੱਚ ਡਿੱਗ ਪਏ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ ਪਰ ਉਦੋਂ ਤੱਕ ਉਹ ਦਮ ਤੋੜ ਚੁੱਕੇ ਸਨ। ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ।
Advertisement
Advertisement
