ਸਰਪੰਚਾਂ ਵੱਲੋਂ ਗੀਤ ਦੀ ਨਿਖੇਧੀ
ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਆਉਂ ਦੀ ਅਗਵਾਈ ਹੇਠ ਸੰਗਰੂਰ ਤੇ ਮਾਨਸਾ ਦੇ ਬਲਾਕ ਪ੍ਰਧਾਨਾਂ ਦੀ ਅਹਿਮ ਮੀਟਿੰਗ ਸੁਨਾਮ ਵਿੱਚ ਹੋਈ। ਮੀਟਿੰਗ ਵਿੱਚ ਗੁਲਾਬ ਸਿੱਧੂ ਦੇ ਗੀਤ ‘ਸਣੇ ਸਰਪੰਚ ਸਾਰਾ ਪਿੰਡ...
Advertisement
ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਆਉਂ ਦੀ ਅਗਵਾਈ ਹੇਠ ਸੰਗਰੂਰ ਤੇ ਮਾਨਸਾ ਦੇ ਬਲਾਕ ਪ੍ਰਧਾਨਾਂ ਦੀ ਅਹਿਮ ਮੀਟਿੰਗ ਸੁਨਾਮ ਵਿੱਚ ਹੋਈ। ਮੀਟਿੰਗ ਵਿੱਚ ਗੁਲਾਬ ਸਿੱਧੂ ਦੇ ਗੀਤ ‘ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ’ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਪ੍ਰਧਾਨਾਂ ਨੇ ਕਿਹਾ ਕਿ ਇਹ ਗੀਤ ਪਿੰਡਾਂ ਦੇ ਚੁਣੇ ਨੁਮਾਇੰਦਿਆਂ ਦੀ ਬੇਇਜ਼ਤੀ ਹੈ ਅਤੇ ਲੋਕਤੰਤਰ ‘ਤੇ ਹਮਲਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਗੀਤ ’ਤੇ ਤੁਰੰਤ ਬੈਨ ਲਗਾਉਣ ਲਈ ਡੀਸੀ ਅਤੇ ਐੱਸਐੱਸਪੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਸਰਪੰਚਾਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸੇ ਵੀ ਗਾਇਕ ਜਾਂ ਵਿਅਕਤੀ ਵੱਲੋਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਤਾਂ ਸਾਰੇ ਜ਼ਿਲ੍ਹਿਆਂ ਦੇ ਸਰਪੰਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਮੀਟਿੰਗ ਵਿੱਚ ਲਵਜੀਤ ਸਿੰਘ ਬੱਬੀ ਹੋਤੀਪੁਰ, ਜਤਿੰਦਰ ਸਿੰਘ ਸਮਾਓਂ, ਜਗਸੀਰ ਸਿੰਘ ਹੀਰੇਵਾਲਾ, ਰਜਿੰਦਰ ਸਿੰਘ ਦਸੌਂਦੀਆ, ਬੂਟਾ ਸਿੰਘ ਤਲੇਸਾਂ, ਸਤਿਨਾਮ ਸਿੰਘ ਮੇਦੇਵਾਸ ਤੇ ਹੋਰ ਪ੍ਰਧਾਨ ਹਾਜ਼ਰ ਰਹੇ। ਅਖੀਰ ਵਿੱਚ ਸਭ ਨੇ ਅਹਿਦ ਲਿਆ ਕਿ ਸਰਪੰਚਾਂ ਦੀ ਇੱਜ਼ਤ ਲਈ ਲੜਾਈ ਸੰਗਠਿਤ ਢੰਗ ਨਾਲ ਜਾਰੀ ਰਹੇਗੀ।
Advertisement
Advertisement
