ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਤ ਭੁਪਿੰਦਰ ਸਿੰਘ ਰਾੜਾ ਵਾਲਿਆਂ ਨੇ ਪੈਨਸ਼ਨ ਦੇ ਚੈੱਕ ਵੰਡੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਉਚੇਚੇ ਤੌਰ ’ਤੇ ਸ਼ਾਮਲ ਹੋਏ ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ...
ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਵੰਡਦੇ ਹੋਏ ਸੰਤ ਭੁਪਿੰਦਰ ਸਿੰਘ ਰਾੜਾ ਵਾਲੇ ਤੇ ਹੋਰ।
Advertisement
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਉਚੇਚੇ ਤੌਰ ’ਤੇ ਸ਼ਾਮਲ ਹੋਏ ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਵੱਲੋਂ ਜ਼ਿਲ੍ਹੇ ਦੇ 120 ਲੋੜਵੰਦਾਂ ਨੂੰ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰਧਾਨ ਭਾਈ ਘੁੰਮਣ ਦੇ ਨਾਲ ਸਾਹਿਬਜ਼ਾਦਾ ਫ਼ਤਹਿ ਸਿੰਘ ਐਜੂਕੇਸ਼ਨਲ ਟਰੱਸਟ ਦੇ ਵਾਈਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਗਿਆਨੀ ਅਵਤਾਰ ਸਿੰਘ ਬਧੇਸ਼ਾ, ਮਨਸ਼ਾਂਤ ਸਿੰਘ ਜਲਾਲਾਬਾਦ, ਮਨਧੀਰ ਸਿੰਘ ਝੱਲ, ਮਨਦੀਪ ਸਿੰਘ ਖੁਰਦ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਲੈਕਚਰਾਰ ਗੁਰਪਰੀਤ ਸਿੰਘ ਜਵੰਧਾ, ਲਖਵੀਰ ਸਿੰਘ ਸਰਵਰਪੁਰ, ਕੁਲਵਿੰਦਰ ਸਿੰਘ ਹਿੰਮਤਾਣਾ, ਬਹਾਦਰ ਸਿੰਘ ਭੂਦਨ ਅਤੇ ਡਾ. ਬਲਜਿੰਦਰ ਸਿੰਘ ਚੱਕ ਆਦਿ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਪ੍ਰਧਾਨ ਭਾਈ ਘੁੰਮਣ ਨੇ ਦੱਸਿਆ ਕਿ ਵਿੱਤੀ ਮੱਦਦ ਹਾਸ਼ਿਲ ਕਰਨ ਵਾਲਿਆਂ ਵਿਚ 116 ਵਿਧਵਾਵਾਂ, ਬਜੁਰਗ, ਅਪੰਗ ਅਤੇ ਨਿਆਸ਼ਰੇ ਬੱਚਿਆਂ ਸਮੇਤ ਇਕ ਤੋਂ ਦੋ ਹਜ਼ਾਰ ਰੁਪਏ ਪ੍ਰਾਪਤ ਕਰਨ ਵਾਲੇ ਚਾਰ ਕੈਂਸਰ ਪੀੜਤ ਵਿਅਕਤੀ ਵੀ ਸ਼ਾਮਿਲ ਹਨ।

Advertisement
Advertisement