ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਮੰਗਵਾਲ ਦੇ ਬੂਥ ’ਤੇ ਵੋਟ ਪਾਈ

ਗੁਰਦੀਪ ਸਿੰਘ ਲਾਲੀ ਸੰਗਰੂਰ, 1 ਜੂਨ ਸੰਗਰੂਰ ਲੋਕ ਸਭਾ ਹਲਕੇ ’ਚ ਸਵੇਰੇ 11 ਵਜੇ ਤੱਕ 26 ਫ਼ੀਸਦ ਪੋਲਿੰਗ ਹੋਈ। ਸਭ ਤੋਂ ਵੱਧ ਸਵੇਰੇ 11 ਵਜੇ ਤੱਕ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਤੇ ਦਿੜਬਾ ਦੇ ਵਿੱਚ 29 ਫੀਸਦ ਵੋਟਿੰਗ...
ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ਤੇ ਵੋਟ ਪਾਉਣ ਮਗਰੋਂ ਆਪਣੇ ਘਰ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ।-ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 1 ਜੂਨ

Advertisement

ਸੰਗਰੂਰ ਲੋਕ ਸਭਾ ਹਲਕੇ ’ਚ ਸਵੇਰੇ 11 ਵਜੇ ਤੱਕ 26 ਫ਼ੀਸਦ ਪੋਲਿੰਗ ਹੋਈ। ਸਭ ਤੋਂ ਵੱਧ ਸਵੇਰੇ 11 ਵਜੇ ਤੱਕ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਤੇ ਦਿੜਬਾ ਦੇ ਵਿੱਚ 29 ਫੀਸਦ ਵੋਟਿੰਗ ਹੋ ਚੁੱਕੀ ਸੀ। ਗਰਮੀ ਦੇ ਬਾਵਜੂਦ ਪੇਂਡੂ ਖੇਤਰ ਦੇ ਵਿੱਚ ਭਾਵੇਂ ਕਿ ਵੋਟਰਾਂ ’ਚ ਉਤਸ਼ਾਹ ਮੱਠਾ ਨਜ਼ਰ ਆਇਆ। ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲੱਗੇ ਹੋਏ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਫਤਹਿਗੜ੍ਹ ਛੰਨਾ ਵਿਖੇ ਸਵੇਰੇ 11 ਵਜੇ ਤੱਕ ਲਗਪਗ 50 ਫੀਸਦੀ ਵੋਟਿੰਗ ਹੋ ਚੁੱਕੀ ਸੀ। ਗਰਮੀ ਦੇ ਬਾਵਜੂਦ ਕਾਫੀ ਪੋਲਿੰਗ ਬੂਥਾਂ ’ਤੇ ਬਜ਼ੁਰਗ ਵੀ ਆਪਣੇ ਬੱਚਿਆਂ ਦੇ ਸਹਾਰੇ ਪੋਲਿੰਗ ਬੂਥਾਂ ਤੱਕ ਪਹੁੰਚਦੇ ਵੇਖੇ ਗਏ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਮੰਗਵਾਲ ਦੇ ਬੂਥ ’ਤੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਵੋਟ ਪਾਈ ਗਈ।

ਭਵਾਨੀਗੜ੍ਹ ਦੇ ਪਿੰਡ ਭਰਾਜ ’ਚ ਵੋਟ ਪਾਉਣ ਸਮੇਂ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ।-ਫੋਟੋ: ਮੇਜਰ ਸਿੰਘ ਮੱਟਰਾਂ
ਲਹਿਰਾਗਾਗਾ ’ਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਪਰਿਵਾਰ ਸਣੇ ਵੋਟ ਪਾਉਣ ਬਾਅਦ।-ਫੋਟੋ: ਰਮੇਸ਼ ਭਾਰਦਵਾਜ
Advertisement
Show comments