ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਿਤ ਸਿਰਜਣਾ ਮੰਚ ਵੱਲੋਂ ਰਾਜਵੰਤ ਕੌਰ ਪੰਜਾਬੀ ਨਾਲ ਰੂ-ਬ-ਰੂ

ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਡਾ. ਰਾਜਵੰਤ ਕੌਰ ਪੰਜਾਬੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਨਵਦੀਪ ਸਿੰਘ ਮੁੰਡੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ...
ਸ਼ਾਇਰ ਡਾ. ਰਾਜਵੰਤ ਕੌਰ ਪੰਜਾਬੀ ਦਾ ਸਨਮਾਨ ਕਰਦੇ ਹੋਏ ਸਾਹਿਤਕਾਰ। -ਫੋਟੋ: ਮੱਟਰਾਂ
Advertisement
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਡਾ. ਰਾਜਵੰਤ ਕੌਰ ਪੰਜਾਬੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਨਵਦੀਪ ਸਿੰਘ ਮੁੰਡੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੇ ਸੰਘਰਸ਼ਮਈ ਜੀਵਨ ’ਤੇ ਝਾਤ ਮਾਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੀ ਇੱਕ ਦਿਹਾੜੀਦਾਰ ਕਲਰਕ ਤੋਂ ਸ਼ੁਰੂਆਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਦਾ ਸੁਭਾਗ ਹਾਸਲ ਕੀਤਾ, ਜਿਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਛੁਪੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਸਕੂਲੀ ਜੀਵਨ ਵਿੱਚ ਹੀ ਉਨ੍ਹਾਂ ਨੂੰ ਸਾਹਿਤਕ ਚੇਟਕ ਲੱਗ ਗਈ ਸੀ ਅਤੇ ਹੁਣ ਤੱਕ ਲਗਾਤਾਰ ਮਾਂ ਬੋਲੀ ਦੀ ਸੇਵਾ ਵਿੱਚ ਘਾਲਣਾ ਘਾਲ਼ ਰਹੇ ਹਨ। ਉਨ੍ਹਾਂ ਨੇ ਜਦੋਂ ਆਪਣੀ ਮਸ਼ਹੂਰ ਕਵਿਤਾ ‘ਕਿੱਥੇ ਗਈ ਏਂ ਮਾਰ ਉਡਾਰੀ ਨੀ ਚਿੜੀਏ’ ਸਾਂਝੀ ਕੀਤੀ ਤਾਂ ਸਰੋਤੇ ਝੂਮ ਉਠੇ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪਵਨ ਕੁਮਾਰ ਹੋਸੀ, ਉਮੇਸ਼ ਘਈ, ਕੌਰ ਰਾਮਪੁਰੀ, ਬਲਜੀਤ ਸਿੰਘ ਬਾਂਸਲ, ਕਰਮ ਸਿੰਘ ਜ਼ਖ਼ਮੀ, ਹਰਬੰਸ ਸਿੰਘ ਧੂਰੀ, ਸੁਖਵਿੰਦਰ ਲੋਟੇ, ਮੈਡਮ ਸ਼ਸ਼ੀ ਬਾਲਾ, ਹਰਵੀਰ ਸਿੰਘ ਬਾਗੀ, ਬਲਜਿੰਦਰ ਬੱਲੀ ਈਲਵਾਲ, ਅਮਨ ਵਸ਼ਿਸ਼ਟ, ਸੁਰਜੀਤ ਸਿੰਘ ਮੌਜੀ, ਸਰਬਜੀਤ ਸੰਗਰੂਰਵੀ, ਸੰਦੀਪ ਸਿੰਘ ਬਖੋਪੀਰ, ਗੁਰਦੀਪ ਸਿੰਘ, ਪਟਵਾਰੀ ਚਰਨਜੀਤ ਆਦਿ ਸ਼ਾਇਰਾਂ ਨੇ ਹਾਜ਼ਰੀ ਲਵਾਈ। ਮੰਚ ਦੇ ਸਰਪ੍ਰਸਤ ਚਰਨ ਸਿੰਘ ਚੋਪੜਾ ਵੱਲੋਂ ਇਸ ਮੌਕੇ ਪਹੁੰਚੇ ਸ਼ਾਇਰਾਂ, ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

Advertisement
Advertisement