ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ਾ ਤਸਕਰਾਂ ਦੇ ਘਰ ਢਾਹੁਣ ਮੌਕੇ ਹੰਗਾਮਾ

ਤਸਕਰਾਂ ਦੇ ਪਰਿਵਾਰਾਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਧਮਕੀ
Advertisement

ਇਥੋਂ ਦੇ ਤਿੰਨ ਨਸ਼ਾ ਤਸਕਰਾਂ ਦੇ ਘਰ ਢਾਹੁਣ ਲਈ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਇਥੇ ਸਨੌਰੀ ਅੱਡਾ ਵਾਲੇ ਖੇਤਰ ’ਚ ਪੁਲੀਸ ਕਾਰਵਾਈ ਹੋਈ। ਉਧਰ ਪੁਲੀਸ ਕਾਰਵਾਈ ਦੇ ਵਿਰੋਧ ’ਚ ਜਿਥੇ ਇੱਕ ਨੌਜਵਾਨ ਨੇ ਆਪਣੇ ਉਪਰ ਤੇਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਉਥੇ ਹੀ ਇਨ੍ਹਾਂ ਘਰਾਂ ਨਾਲ ਸਬੰਧਤ ਕੁਝ ਹੋਰਨਾਂ ਮੈਂਬਰਾਂ ਵੱਲੋਂ ਵੀ ਛੱਤਾਂ ਉਪਰੋਂ ਛਾਲਾਂ ਮਾਰ ਕੇ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤਰ੍ਹਾਂ ਪੁਲੀਸ ਫੋਰਸ ਨੂੰ ਭਾਵੇਂ ਅੱਜ ਤਕਰੀਰਬਨ ਸਾਰਾ ਦਿਨ ਹੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਐਸ ਐਸ ਪੀ ਵਰੁਣ ਸ਼ਰਮਾ ਦੀ ਸੂਝਬੂਝ ਦੇ ਚੱਲਦਿਆਂ ਇਸ ਕਾਰਵਾਈ ਨੂੰ ਅੰਜ਼ਾਮ ਦੇਣ ’ਚ ਸਫਲਤਾ ਹਾਸਲ ਕੀਤੀ। ਭਾਵੇਂ ਲੋਕ ਦਿਨ ਭਰ ਹੰਗਾਮਾ ਕਰਦੇ ਰਹੇ, ਪਰ ਪੁਲੀਸ ਟੀਮਾਂ ਨੇ ਮਿਥੇ ਟੀਚੇ ਮੁਤਾਬਿਕ ਸਬੰਧਤ ਚਾਰ ਘਰਾਂ ’ਤੇ ਪੀਲਾ ਪੰਜਾ ਫੇਰਦਿਆਂ ਇਨ੍ਹਾਂ ਨੂੰ ਢਾਹ ਦਿੱਤਾ।

ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਨਗਰ ਨਿਗਮ ਦੀਆਂ ਟੀਮਾਂ ਜਿਉਂ ਹੀ ਭਾਰੀ ਪੁਲੀਸ ਫੋਰਸ ਸਮੇਤ ਇਸ ਖੇਤਰ ’ਚ ਪੁੱਜੀਆਂ ਤਾਂ ਲੋਕ ਇਕੱਠੇ ਹੋ ਗਏ। ਇਸ ਸਮੁੱਚੇ ਐਕਸ਼ਨ ਦੀ ਨਿਗਰਾਨੀ ਤੇ ਅਗਵਾਈ ਐਸ ਐਸ ਪੀ ਵਰੁਣ ਸ਼ਰਮਾ ਖੁਦ ਕਰ ਰਹੇ ਸਨ ਜਿਸ ਦੌਰਾਨ ਐਸ ਪੀ ਸਿਟੀ ਪਲਵਿੰਦਰ ਚੀਮਾ ਅਤੇ ਡੀ ਐਸ ਪੀ ਸਿਟੀ 1 ਸਤਿਨਾਮ ਸਿੰਘ ਸੰਘਾ ਸਮੇਤ ਕਈ ਥਾਣਾ ਮੁਖੀ ਆਪਣੀਆਂ ਟੀਮਾਂ ਨਾਲ ਮੌਜੂਦ ਸਨ। ਜਿਉਂ ਹੀ ਜੇਸੀਬੀ ਮਸ਼ੀਨਾਂ ਨੇ ਕਾਰਵਾਈ ਸ਼ੁਰੂ ਕੀਤੀ, ਤਾਂ ਇੱਕ ਨੌਜਵਾਨ ਨੇ ਛੱਤ ’ਤੇ ਚੜ੍ਹ ਕੇ ਆਪਣੇ ਉਪਰ ਤੇਲ ਛਿੜਕ ਲਿਆ ਅਤੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗਾ ਪਰ ਪੁਲੀਸ ਅਧਿਕਾਰੀਆਂ ਦਾ ਤਰਕ ਸੀ ਕਿ ਇਹ ਸਭ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕਾਨੂੰਨ ਮੁਤਾਬਿਕ ਹੋ ਰਿਹਾ ਹੈ। ਇੱਕ ਪੁਲੀਸ ਅਫਸਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਸਲੀਮ ਸਮੇਤ ਉਸ ਦੀ ਪਤਨੀ ਅਤੇ ਬੇਟੇ ਦੇ ਖਿਲਾਫ਼ 9 ਪਰਚੇ ਦਰਜ ਹਨ। ਜਦਕਿ ਇੱਕ ਹੋਰ ਘਰ ਦੇ ਮਾਲ਼ਕ ਦੀਪਕ ਉੱਪਰ ਦਰਜਨ ਭਰ ਪਰਚੇ ਹਨ। ਇਸੇ ਤਰ੍ਹਾਂ ਹੀ ਤਸਦੀਕ ਕੀਤੇ ਗਏ ਇੱਕ ਹੋਰ ਵਿਅਕਤੀ ਦੇ ਖਿਲਾਫ਼ ਵੀ ਕਈ ਪਰਚੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਪੁਲੀਸ ਨੇ ਇਹ ਚਾਰ ਘਰ ਢਾਹ ਦਿੱਤੇ। ਉਧਰ ਇਨ੍ਹਾਂ ਘਰਾਂ ਦੇ ਮਾਲਕਾਂ ਸਮੇਤ ਹੋਰ ਇਲਾਕਾ ਵਾਸੀਆਂ ਨੇ ਅਜਿਹੀ ਕਾਰਵਾਈ ਲਈ ‘ਆਪ’ ਦੇ ਸਥਾਨਕ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਇਲਾਕੇ ਦੇ ਐਮ.ਸੀ ਖਿਲਾਫ਼ ਵੀ ਖੂਬ ਭੜਾਸ ਕੱਢੀ। ਉਧਰ ਵਿਧਾਇਕ ਅਜੀਤਪਾਲ ਕੋਹਲੀ ਨੇ ਆਪਣੇ ਪੀ.ਏ ਰਾਹੁਲ ਵਾਲੀਆ ਰਾਹੀਂ ਆਖਿਆ ਕਿ ਇਹ ਕਾਰਵਾਈ ਨਿਯਮਾਂ ਤਹਿਤ ਕੀਤੀ ਗਈ ਹੈ।

Advertisement

ਸੰਗਰੂਰ ’ਚ ਨਸ਼ਾ ਤਸਕਰ ਜੋੜੇ ਦਾ ਮਕਾਨ ਢਾਹਿਆ

ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਮੁਤਾਬਕ ਐੱਸ.ਪੀ. ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਰਾਮ ਨਗਰ ਬਸਤੀ, ਉਭਾਵਾਲ ਰੋਡ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਉਪਰ ਜੇਸ਼ੀਬੀ ਮਸ਼ੀਨਾਂ ਚਲਾਈਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਕਾਕਾ ਸਿੰਘ ਵਾਸੀ ਰਾਮ ਨਗਰ ਬਸਤੀ, ਸੰਗਰੂਰ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 3 ਕੇਸ ਅਤੇ ਐਕਸਾਈਜ਼ ਐਕਟ ਦੇ 3 ਕੇਸ ਦਰਜ ਹਨ ਜਦੋਂ ਕਿ ਕਾਕਾ ਸਿੰਘ ਦੀ ਪਤਨੀ ਬਲਜੀਤ ਕੌਰ ਉਰਫ ਗੱਗੀ ਖ਼ਿਲਾਫ਼ ਵੀ ਐਨ.ਡੀ.ਪੀ.ਐੱਸ. ਐਕਟ ਦੇ 5 ਕੇਸ ਅਤੇ ਐਕਸਾਈਜ਼ ਐਕਟ ਦਾ ਇੱਕ ਕੇਸ ਦਰਜ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁਡਊ ਤੇ ਮੁੜ ਵਸੇਬਾ ਕੇਂਦਰ ਕਾਰਰਸ਼ੀਲ ਹਨ। ਸ਼੍ਰੀ ਚਾਹਲ ਨੇ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

Advertisement
Show comments