ਦੇਸ਼ ਭਗਤਾਂ ਦੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
ਸੰਸਥਾ ਦੇ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਇਹ ਮੇਲਾ ਗ਼ਦਰੀ ਗੁਲਾਬ ਕੌਰ ਬਖਸ਼ੀਵਾਲਾ ਦੇ 100 ਸਾਲਾ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਵਿੱਚ ਦਿਨ ਵੇਲੇ ਸਕੂਲੀ ਵਿਦਿਆਥੀਆਂ ਦੇ ਗਾਇਣ, ਭਾਸ਼ਣ ਅਤੇ ਕੋਰੀਓਗ੍ਰਾਫੀ ਮੁਕਾਬਲੇ ਅਤੇ ਰਾਤ ਨੂੰ ਸੁਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਨਾਟਕਾਂ ਭਰੀ ਰਾਤ ਹੋਵੇਗੀ। ਸੰਸਥਾ ਦੇ ਪ੍ਰਮੁੱਖ ਆਗੂ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਅਤੇ ਦੇਸ਼ ਦੀ ਇਨਕਲਾਬੀ ਵਿਰਾਸਤ ਨੂੰ ਬਚਾਉਣ ਲਈ ਹੋਣ ਵਾਲੇ ਇਸ ਮੇਲੇ ਦੀ ਹਰ ਪੱਖ ਤੋਂ ਸਫਲਤਾ ਲਈ ਸਾਰੀਆਂ ਜਥੇਬੰਦੀਆਂ ਨੇ ਇਕਜੁੱਟਤਾ ਪ੍ਰਗਟਾਉਂਦਿਆਂ ਸਾਂਝੇ ਕਾਰਜ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਦੁੱਲਟ, ਦਰਸ਼ਨ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕੁਲਵਿੰਦਰ ਸੋਨੀ, ਅਮਰ ਸਿੰਘ, ਭੋਲਾ ਸਿੰਘ ਬਟੂਹਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੁਖਵਿੰਦਰ ਸਿੰਘ ਢਿੱਲੋਂ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਦਾਤਾ ਸਿੰਘ ਨਮੋਲ, ਚੰਦਰ ਸ਼ੇਖਰ, ਤਰਕਸ਼ੀਲ ਸੁਸਾਈਟੀ ਪੰਜਾਬ ਦੇ ਕਮਲਜੀਤ ਵਿੱਕੀ, ਗੁਰਮੇਲ ਸਿੰਘ, ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਅਨਿਲ ਕੁਮਾਰ ਸ਼ਰਮਾ, ਮੀਡੀਆ ਆਗੂ ਬੀਰਬਲ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਰਾਮ ਗੁਪਾਲ ਅਤੇ ਚਰਨਾ ਸਿੰਘ ਹਾਜ਼ਰ ਸਨ।
