ਸੇਵਾਮੁਕਤ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਦੀ ਵਿੱਤੀ ਮਦਦ
ਡਿਪਟੀ ਕਮਿਸ਼ਨਰ ਦਫ਼ਤਰ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਆਪਣੀ ਨੇਕ ਕਮੇਟੀ ’ਚੋਂ ਦਸਵੰਧ ਕੱਢ ਕੇ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 75 ਹਜ਼ਾਰ ਰੁਪਏ ਦਿੱਤੇ ਗਏ। ਜਥੇਬੰਦੀ ਵਲੋਂ ਇਹ ਸਹਾਇਤਾ ਰਾਸ਼ੀ ਡੀਮਾਂਡ ਡਿਰਾਫ਼ਟ...
Advertisement
ਡਿਪਟੀ ਕਮਿਸ਼ਨਰ ਦਫ਼ਤਰ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਆਪਣੀ ਨੇਕ ਕਮੇਟੀ ’ਚੋਂ ਦਸਵੰਧ ਕੱਢ ਕੇ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 75 ਹਜ਼ਾਰ ਰੁਪਏ ਦਿੱਤੇ ਗਏ। ਜਥੇਬੰਦੀ ਵਲੋਂ ਇਹ ਸਹਾਇਤਾ ਰਾਸ਼ੀ ਡੀਮਾਂਡ ਡਿਰਾਫ਼ਟ ਦੇ ਰੂਪ ਵਿਚ ਮੁੱਖ ਮੰਤਰੀ ਰਾਹਤ ਫੰਡ ਪੰਜਾਬ ਦੇ ਨਾਂ ਦਿੱਤੀ ਗਈ ਹੈ। ਇਸ ਮੌਕੇ ਰਿਟਾਇਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਦੇਵ ਰਾਜ ਮਦਾਨ, ਪਵਨ ਗੋਇਲ, ਕੰਵਲਜੀਤ ਸਿੰਘ, ਨਰੇਸ਼ ਭੱਲਾ, ਕ੍ਰਿਸ਼ਨ ਮਿੱਤਲ, ਹਸਨ ਸਿੰਘ, ਅਸ਼ੋਕ ਕਾਂਸਲ, ਬਿੱਕਰ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਬਾਬਾ ਹਰਦਿਆਲ ਸਿੰਘ ਅਤੇ ਤੇਜਾ ਸਿੰਘ ਆਦਿ ਮੌਜੂਦ ਸਨ।
Advertisement
Advertisement