ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਵੱਲੋਂ ਧਾਰਮਿਕ ਸਮਾਗਮ
ਰਾਜਪੁਰਾ: ਇਥੇ ਵਾਟਰ ਸਪਲਾਈ ਅਤੇ ਸੀਵਰੇਜ ਆਊਟਸੋਰਸ ਕਰਮਚਾਰੀ ਦਲ ਰਾਜਪੁਰਾ ਵੱਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਕਰਾਂ, ਵਿਭਾਗ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਸੰਜੂ ਪ੍ਰਧਾਨ ਦੀ ਅਗਵਾਈ ਹੇਠ ਵਾਟਰ ਟਰੀਟਮੈਂਟ...
Advertisement
ਰਾਜਪੁਰਾ: ਇਥੇ ਵਾਟਰ ਸਪਲਾਈ ਅਤੇ ਸੀਵਰੇਜ ਆਊਟਸੋਰਸ ਕਰਮਚਾਰੀ ਦਲ ਰਾਜਪੁਰਾ ਵੱਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਕਰਾਂ, ਵਿਭਾਗ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਸੰਜੂ ਪ੍ਰਧਾਨ ਦੀ ਅਗਵਾਈ ਹੇਠ ਵਾਟਰ ਟਰੀਟਮੈਂਟ ਪਲਾਂਟ ਰਾਜਪੁਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਉਪ ਪ੍ਰਧਾਨ ਰਾਜੇਸ਼ ਇੰਸਾ,ਕੌਂਸਲਰ ਮੁਨੀਸ਼ ਮੁੰਜਾਲ, ਅਬਰਿੰਦਰ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ, ਕੌਂਸਲਰ ਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲੁਆਈ। ਵਿਭਾਗ ਵੱਲੋਂ ਐਕਸੀਅਨ ਵਿਕਾਸ ਕੁਮਾਰ, ਸੁਪਰਡੈਂਟ ਅਸੀਸ ਕੁਮਾਰ,ਐਸਡੀਓ ਕਰਨਦੀਪ ਸਿੰਘ, ਜੇਈ ਦਿਨੇਸ਼ ਕੁਮਾਰ ਨੇ ਲੰਗਰ ਵਿਚ ਸੇਵਾ ਨਿਭਾਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement