ਡੇਰਾ ਬੁਰਜ ਸ਼ਿਵ ਮੰਦਰ ਵਿੱਚ ਧਾਰਮਿਕ ਸਮਾਗਮ
ਭੁਟਾਲ ਕਲਾਂ ਰਿਸ਼ੀ ਪੰਚਮੀ ਦੇ ਦਿਹਾੜੇ ਮੌਕੇ ਡੇਰਾ ਬੁਰਜ ਸ਼ਿਵ ਮੰਦਰ ਵਿੱਚ ਧਾਰਮਿਕ ਸਮਾਰੋਹ ਕਰਵਾਇਆ ਗਿਆ ਜਿਸ ਦੀ ਅਗਵਾਈ ਜੂਨਾ ਅਖਾੜਾ ਹਰਿਦੁਆਰ ਦੇ ਪ੍ਰਧਾਨ ਹਰੀ ਗਿਰੀ ਮਹਾਰਾਜ ਵੱਲੋਂ ਕੀਤੀ ਗਈ। ਇਸ ਮੌਕੇ ਕਲਿਆਣਾਨੰਦ ਗਿਰੀ ਮਹਾਰਾਜ ਨੂੰ ਮਹਾਮੰਡਲੇਸ਼ਵਰ ਐਲਾਨਿਆ ਗਿਆ ਤੇ...
Advertisement
ਭੁਟਾਲ ਕਲਾਂ ਰਿਸ਼ੀ ਪੰਚਮੀ ਦੇ ਦਿਹਾੜੇ ਮੌਕੇ ਡੇਰਾ ਬੁਰਜ ਸ਼ਿਵ ਮੰਦਰ ਵਿੱਚ ਧਾਰਮਿਕ ਸਮਾਰੋਹ ਕਰਵਾਇਆ ਗਿਆ ਜਿਸ ਦੀ ਅਗਵਾਈ ਜੂਨਾ ਅਖਾੜਾ ਹਰਿਦੁਆਰ ਦੇ ਪ੍ਰਧਾਨ ਹਰੀ ਗਿਰੀ ਮਹਾਰਾਜ ਵੱਲੋਂ ਕੀਤੀ ਗਈ। ਇਸ ਮੌਕੇ ਕਲਿਆਣਾਨੰਦ ਗਿਰੀ ਮਹਾਰਾਜ ਨੂੰ ਮਹਾਮੰਡਲੇਸ਼ਵਰ ਐਲਾਨਿਆ ਗਿਆ ਤੇ ਜੂਨਾ ਅਖਾੜਾ ਵੱਲੋਂ ਹਰੀ ਗਿਰੀ ਮਹਾਰਾਜ ਨੇ ਚਾਦਰ ਭੇਟ ਕੀਤੀ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਭੁਟਾਲ ਕਲਾਂ, ਡੇਰਾ ਪੰਚਾਇਤ ਘੁਟਾਲਾ, ਗੋਸਵਾਮੀ ਫਾਊਂਡੇਸ਼ਨ ਸਮਾਜ ਪੰਜਾਬ ਅਤੇ ਬ੍ਰਾਹਮਣ ਸਭਾ ਵੱਲੋਂ ਵੀ ਚਾਦਰਾਂ ਭੇਟ ਕੀਤੀਆਂ ਗਈਆਂ। ਧਾਰਮਿਕ ਪਰੰਪਰਾ ਅਨੁਸਾਰ ਮਹੰਤ ਕਲਿਆਣਾਨੰਦ ਗਿਰੀ ਨੂੰ ਗੱਦੀ ’ਤੇ ਬਿਰਾਜਮਾਨ ਕਰਵਾਇਆ ਗਿਆ। ਇਸ ਮੌਕੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਸ਼ਬਦ ਗਾਏ ਗਏ ਅਤੇ ਸੰਤਾਂ ਦੀ ਸੇਵਾ ਨਿਭਾਈ ਗਈ। ਸਮਾਰੋਹ ਦੇ ਅੰਤ ਵਿੱਚ ਪਿੰਡ ਵਾਸੀਆਂ ਤੇ ਡੇਰਾ ਪੰਚਾਇਤ ਭੁਟਾਲ ਕਲਾਂ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ।
Advertisement
Advertisement