ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦਾ ਕੰਮ ਜਾਰੀ: ਹਡਾਣਾ
ਦੇਵੀਗਡ਼੍ਹ ’ਚ 43 ਪੀਡ਼ਤਾਂ ਨੂੰ ਮਕਾਨਾਂ ਦੇ ਮਨਜ਼ੂਰੀ ਪੱਤਰ ਵੰਡੇ
Advertisement
ਇਥੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ‘ਆਪ’ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਅੱਜ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅੱਗੇ ਟਾਂਗਰੀ ਨਦੀ ’ਚ ਆਏ ਹੜ੍ਹਾਂ ਤੇ ਬਰਸਾਤਾਂ ਦੌਰਾਨ ਨੁਕਸਾਨੇ 34 ਮਕਾਨਾਂ ਦੇ ਮਾਲਕਾਂ ਨੂੰ 51 ਲੱਖ ਰੁਪਏ ਦੇ ਅਲਾਟਮੈਂਟ ਪੱਤਰ ਵੰਡੇ। ਇਸ ਮੌਕੇ ਬੀ ਡੀ ਪੀ ਓ ਸੰਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਸ੍ਰੀ ਹਡਾਣਾ ਨੇ ਕਿਹਾ ਕਿ ਹੜ੍ਹਾਂ ਦਾ ਦੁੱਖ ਓਹੀ ਜਾਣਦਾ ਹੈ ਜਿਸ ਦੇ ਸਿਰ ’ਤੇ ਛੱਤ ਨਾ ਰਹੀ ਹੋਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿੱਥੇ-ਜਿੱਥੇ ਹੜ੍ਹਾਂ ਨੇ ਨੁਕਸਾਨ ਕੀਤਾ ਹੈ, ਉਥੇ ਹਲਕਾ ਪ੍ਰਸ਼ਾਸਨ ਅਤੇ ਸਰਕਾਰ ਮਿਲ ਕੇ ਤੇਜ਼ੀ ਨਾਲ ਰਾਹਤ ਦੇ ਕੰਮ ਕਰ ਰਹੇ ਹਨ। ਅਲਾਟਮੈਂਟ ਪੱਤਰ ਲੈਣ ਆਏ ਪੀੜਤ ਪਰਿਵਾਰਾਂ ਨੇ ਰਣਜੋਧ ਹਡਾਣਾ ਦਾ ਧੰਨਵਾਦ ਕੀਤਾ।
Advertisement
Advertisement
