ਖੇਤਰੀ ਯੁਵਕ ਮੇਲਾ: ਕਵਿਤਾ ਮੁਕਾਬਲੇ ’ਚ ਨਵਨੀਤ ਕੌਰ ਅੱਵਲ
ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਨੇ ਓਵਰਆਲ ਲਿਟਰੇਰੀ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਮੌਕੇ ਨਵਨੀਤ ਕੌਰ ਨੇ ਕਵਿਤਾ ਪਾਠ ਅਤੇ ਬਹਿਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਮਨਜੋਤ ਕੌਰ ਨੇ ਅਲੋਕੇਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਸ਼ਨੋਤਰੀ ਵਿੱਚ ਲਵਪ੍ਰੀਤ ਸਿੰਘ, ਮੰਜੋਤ ਕੌਰ ਅਤੇ ਅਮਨਜੋਤ ਕੌਰ ਅੱਵਲ ਰਹੇ। ਫਾਈਨ ਆਰਟਸ ਮੁਕਾਬਲਿਆਂ ਵਿੱਚ ਪ੍ਰੀਤੀ ਸ਼ਰਮਾ ਨੇ ਗੁੱਡੀਆਂ ਪਟੋਲੇ ਬਣਾਉਣ ਵਿੱਚ ਤੀਜਾ ਸਥਾਨ, ਸਿਮਰਜੀਤ ਕੌਰ ਨੇ ਮਿੱਟੀ ਦੇ ਖਿਡੌਣੇ ਪਾਉਣ ਵਿੱਚ ਤੀਜਾ ਸਥਾਨ ਹਾਸਲ ਕੀਤਾ। ਵਨ ਐਕਟ ਪਲੇਅ ਵਿੱਚ ਬੀਐੱਡ ਕਾਲਜ ਮਸਤੂਆਣਾ ਦੀ ਟੀਮ ਨੇ ਤੀਜਾ ਸਥਾਨ, ਨੁੱਕੜ ਨਾਟਕ ਵਿਚ ਇਸੇ ਕਾਲਜ ਦੀ ਟੀਮ ਨੇ ਤੀਜਾ ਸਥਾਨ ਅਤੇ ਇੰਸਟਾਲੇਸ਼ਨ ਟੀਮ ਨੇ ਵੀ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਦੀਪ ਕੌਰ, ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਇੰਜਨੀਅਰ ਸੁਖਵਿੰਦਰ ਸਿੰਘ ਭੱਠਲ, ਡਾ. ਗੁਰਵੀਰ ਸਿੰਘ ਸੋਹੀ ਅਤੇ ਨਵਰੀਤ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ।
