ਨੈਣਾ ਦੇਵੀ ਮੰਦਰ ’ਚ ਲੰਗਰ ਲਈ ਰਾਸ਼ਨ ਭੇਜਿਆ
ਸਰਬ ਭਾਰਤੀ ਸੇਵਾ ਸਮਿਤੀ ਧੂਰੀ ਤੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਮਾਤਾ ਨੈਣਾ ਦੇਵੀ ਮੰਦਰ ’ਤੇ ਸਾਉਣ ਦੇ ਚਾਲਿਆ ਦੌਰਾਨ ਲੱਗਣ ਵਾਲੇ ਲੰਗਰ ਲਈ ਰਾਸ਼ਨ ਦਾ ਟਰੱਕ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਭੇਜਿਆ ਗਿਆ। ਇਸ ਮੌਕੇ ਜਨਰਲ ਸਕੱਤਰ...
Advertisement
ਸਰਬ ਭਾਰਤੀ ਸੇਵਾ ਸਮਿਤੀ ਧੂਰੀ ਤੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਮਾਤਾ ਨੈਣਾ ਦੇਵੀ ਮੰਦਰ ’ਤੇ ਸਾਉਣ ਦੇ ਚਾਲਿਆ ਦੌਰਾਨ ਲੱਗਣ ਵਾਲੇ ਲੰਗਰ ਲਈ ਰਾਸ਼ਨ ਦਾ ਟਰੱਕ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਭੇਜਿਆ ਗਿਆ। ਇਸ ਮੌਕੇ ਜਨਰਲ ਸਕੱਤਰ ਪਿਆਰ ਚੰਦ ਸੰਖਿਆਣ ਨੇ ਦੱਸਿਆ ਕਿ ਸਮਾਜ ਸੇਵੀ ਦਰਸ਼ਨ ਸਿੰਘ ਲੋਟੇ ਦੁਆਰਾ ਕੰਜਕ ਪੂਜਨ ਉਪਰੰਤ ਹਰੀ ਝੰਡੀ ਦੇ ਕੇ ਟਰੱਕ ਰਵਾਨਾ ਕੀਤਾ ਗਿਆ ਤੇ ਇਹ ਭੰਡਾਰਾ 24 ਘੰਟੇ ਚੱਲੇਗਾ। ਇਸ ਮੌਕੇ ਪਿਆਰ ਚੰਦ ਸੰਖਿਆਣ, ਮੋਹਣ ਲਾਲ ਸਿੰਗਲਾ, ਵਿਜੈ ਕੁਮਾਰ ਬਿੰਨੀ ਪ੍ਰੈੱਸ ਸਕੱਤਰ, ਟੇਕ ਬਹਾਦਰ ਸ੍ਰੀਵਾਸਤਵਾ, ਪੂਰਨ ਚੰਦ ਸਿੰਗਲਾ, ਸੁਖਵਿੰਦਰ ਸ਼ਰਮਾ, ਹਰਜੀਤ ਸਿੰਘ ਢਿੱਲੋਂ, ਸੰਜੇ ਸਿੰਗਲਾ ਤੇ ਗਿਆਨ ਚੰਦ ਮਿੱਤਲ ਆਦਿ ਹਾਜ਼ਰ ਸਨ।
Advertisement
Advertisement