ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪੀੜਤਾਂ ਲਈ ਰਾਸ਼ਨ ਕਿੱਟਾਂ ਭੇਜੀਆਂ

ਅੱਜ ਜਾਮਾ ਮਸਜਿਦ ਭਵਾਨੀਗੜ੍ਹ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਦੀ ਸਹਾਇਤਾ ਲਈ 200 ਰਾਸ਼ਨ ਕਿੱਟਾਂ ਭੇਜੀਆਂ ਗਈਆਂ। ਇਸ ਮੌਕੇ ਮੁਹੰਮਦ ਰਸ਼ੀਦ, ਮੁਹੰਮਦ ਅਬਦੁਲ ਖਾਨ, ਬਿੱਟੂ ਖਾਨ, ਮਿੱਠੂ ਖਾਨ ਅਤੇ ਰੰਗੀ ਖਾਨ ਨੇ ਦੱਸਿਆ ਕਿ ਹੜ੍ਹ ਨੇ ਪੰਜਾਬ...
ਹੜ੍ਹ ਪੀੜਤਾਂ ਲਈ ਰਾਸ਼ਨ ਕਿੱਟਾਂ ਭੇਜਦੇ ਹੋਏ ਮੁਸਲਿਮ ਭਾਈਚਾਰੇ ਦੇ ਮੈਂਬਰ ।-ਫੋਟੋ: ਮੱਟਰਾਂ
Advertisement
ਅੱਜ ਜਾਮਾ ਮਸਜਿਦ ਭਵਾਨੀਗੜ੍ਹ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਦੀ ਸਹਾਇਤਾ ਲਈ 200 ਰਾਸ਼ਨ ਕਿੱਟਾਂ ਭੇਜੀਆਂ ਗਈਆਂ। ਇਸ ਮੌਕੇ ਮੁਹੰਮਦ ਰਸ਼ੀਦ, ਮੁਹੰਮਦ ਅਬਦੁਲ ਖਾਨ, ਬਿੱਟੂ ਖਾਨ, ਮਿੱਠੂ ਖਾਨ ਅਤੇ ਰੰਗੀ ਖਾਨ ਨੇ ਦੱਸਿਆ ਕਿ ਹੜ੍ਹ ਨੇ ਪੰਜਾਬ ਦੇ ਹਜ਼ਾਰਾਂ ਲੋਕਾਂ ਦੇ ਘਰ, ਫਸਲਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਹਰ ਧਰਮ ਅਤੇ ਭਾਈਚਾਰੇ ਨੂੰ ਇੱਕ-ਦੂਜੇ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਇਸ ਸਹਾਇਤਾ ਕਾਰਜ਼ ਵਿੱਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ ਆਟਾ, ਚੌਲ, ਦਾਲਾਂ, ਤੇਲ, ਚਾਹ, ਚੀਨੀ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਕੀਤਾ ਗਿਆ ਹੈ।

Advertisement
Advertisement
Show comments