ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਣਧੀਰ ਸਿੰਘ ਫੱਗੂਵਾਲਾ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 1 ਅਗਸਤ ਅੱਜ ਇੱਥੇ ਸੰਯੁਕਤ ਪ੍ਰੈਸ ਕਲੱਬ ਦੀ ਚੋਣ ਮੀਟਿੰਗ ਕਲੱਬ ਦੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਰਣਧੀਰ ਸਿੰਘ ਫੱਗੂਵਾਲਾ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਚੁਣੇ ਗਏ। ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਪਹਿਲੇ ਪ੍ਰਧਾਨ ਗੁਰਪ੍ਰੀਤ...
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 1 ਅਗਸਤ

Advertisement

ਅੱਜ ਇੱਥੇ ਸੰਯੁਕਤ ਪ੍ਰੈਸ ਕਲੱਬ ਦੀ ਚੋਣ ਮੀਟਿੰਗ ਕਲੱਬ ਦੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਰਣਧੀਰ ਸਿੰਘ ਫੱਗੂਵਾਲਾ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਚੁਣੇ ਗਏ। ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਪਹਿਲੇ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ ਨੇ 2 ਸਾਲਾਂ ਦੌਰਾਨ ਪੂਰਾ ਸਹਿਯੋਗ ਦੇਣ ’ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਅਗਲੇ ਦੋ ਸਾਲ ਲਈ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਪ੍ਰਧਾਨ, ਮੇਜਰ ਸਿੰਘ ਮੱਟਰਾਂ ਅਤੇ ਜਰਨੈਲ ਸਿੰਘ ਮਾਝੀ ਮੁੱਖ ਸਰਪ੍ਰਸਤ, ਮੁਕੇਸ਼ ਕੁਮਾਰ ਸਿੰਗਲਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗਰੇਵਾਲ ਖਜ਼ਾਨਚੀ, ਵਿਜੈ ਕੁਮਾਰ ਗਰਗ ਸੀਨੀਅਰ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਸਿੱਧੂ, ਵਿਕਾਸ ਮਿੱਤਲ, ਵਿਜੈ ਕੁਮਾਰ ਸਿੰਗਲਾ, ਹਰਜੀਤ ਸਿੰਘ ਨਿਰਮਾਣ ਮੀਤ ਪ੍ਰਧਾਨ, ਲਖਵਿੰਦਰ ਪਾਲ ਗਰਗ, ਅਮਨਦੀਪ ਸਿੰਘ ਮਾਝਾ, ਰਾਜ ਕੁਮਾਰ ਖੁਰਮੀ, ਚਰਨਜੀਵ ਕੌਸ਼ਲ, ਸੰਜੀਵ ਕੁਮਾਰ ਝਨੇੜੀ ਜੁਆਇੰਟ ਸਕੱਤਰ ਨਿਯੁਕਤ ਚੁਣੇ ਗਏ। ਮੀਟਿੰਗ ਵਿੱਚ ਇਕਬਾਲ ਸਿੰਘ ਫੱਗੂਵਾਲਾ, ਮਨਦੀਪ ਅੱਤਰੀ, ਗੁਰਵਿੰਦਰ ਸਿੰਘ ਰੋਮੀ, ਕ੍ਰਿਸ਼ਨ ਕੁਮਾਰ ਗਰਗ, ਸੋਹਣ ਸਿੰਘ ਸੋਢੀ, ਤਰਸੇਮ ਕਾਂਸਲ, ਪ੍ਰਮਜੀਤ ਸਿੰਘ ਕਲੇਰ, ਕ੍ਰਿਸ਼ਨ ਸਿੰਘ ਚੌਹਾਨ, ਦਵਿੰਦਰ ਰਾਣਾ, ਹਰਪਾਲ ਸਿੰਘ ਘੁਮਾਣ, ਪੁਸ਼ਪਿੰਦਰ ਸਿੰਘ, ਬੂਟਾ ਸਿੰਘ ਸੋਹੀ ਹਾਜ਼ਰ ਸਨ।

Advertisement