ਭੱਟੀਵਾਲ ਕਲਾਂ ’ਚ ਦੋ ਦਹਾਕਿਆਂ ਬਾਅਦ ਮੁੜ ਸ਼ੁਰੂ ਹੋਈ ਰਾਮਲੀਲਾ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਪੰਚਾਇਤ ਅਤੇ ਜੈ ਦੁਰਗਾ ਮੰਡਲੀ ਦੇ ਸਹਿਯੋਗ ਨਾਲ ਦੋ ਦਹਾਕਿਆਂ ਬਾਅਦ ਰਾਮਲੀਲਾ ਮੁੜ ਸ਼ੁਰੂ ਹੋ ਗਈ ਹੈ। ਪਹਿਲੇ ਨਰਾਤੇ ਵਾਲੀ ਰਾਮਲੀਲਾ ਦਾ ਉਦਘਾਟਨ ਗੁਰਧਿਆਨ ਸਿੰਘ ਪੰਚ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਰਾਮ ਲੀਲਾ...
Advertisement
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਪੰਚਾਇਤ ਅਤੇ ਜੈ ਦੁਰਗਾ ਮੰਡਲੀ ਦੇ ਸਹਿਯੋਗ ਨਾਲ ਦੋ ਦਹਾਕਿਆਂ ਬਾਅਦ ਰਾਮਲੀਲਾ ਮੁੜ ਸ਼ੁਰੂ ਹੋ ਗਈ ਹੈ। ਪਹਿਲੇ ਨਰਾਤੇ ਵਾਲੀ ਰਾਮਲੀਲਾ ਦਾ ਉਦਘਾਟਨ ਗੁਰਧਿਆਨ ਸਿੰਘ ਪੰਚ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਰਾਮ ਲੀਲਾ ਸ਼ੁਰੂ ਕਰਨ ਤੋਂ ਪਹਿਲਾਂ ਜੈ ਮਾਂ ਦੁਰਗਾ ਮੰਡਲੀ ਦੀਆਂ ਬੀਬੀਆਂ ਵਲੋਂ ਰਾਮ ਲੀਲਾ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿਆਮ ਸਿੰਘ ਪੰਚ, ਸੋਨੀ ਮੈਂਬਰ, ਰਾਣੋਂ ਪੰਚ, ਅਮਰਜੀਤ ਸਿੰਘ ਬੱਬੀ, ਸਿੰਦਰਪਾਲ ਸਾਬਕਾ ਪੰਚ ਆਦਿ ਹਾਜ਼ਰ ਸਨ।
Advertisement
Advertisement