ਰਾਮਾ ਚੌਥੀ ਵਾਰ ਪ੍ਰਧਾਨ ਚੁਣੇ
ਰਾਈਸ ਮਿਲਰ ਐਸੋਸੀਏਸ਼ਨ ਦਿੜ੍ਹਬਾ ਦੀ ਸਾਲਾਨਾ ਮੀਟਿੰਗ ਗੌਤਮ ਰਾਈਸ ਮਿੱਲ ਦਿੜ੍ਹਬਾ ਵਿੱਚ ਹੋਈ ਜਿਸ ਵਿੱਚ ਦਿੜ੍ਹਬਾ ਬਲਾਕ ਦੇ ਸਾਰੇ ਰਾਈਸ ਮਿੱਲ ਮਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਵਿੱਚ ਨਵੇਂ ਪ੍ਰਧਾਨ ਦੀ ਚੋਣ ਦੀ ਤਜਵੀਜ਼ ਰੱਖੀ ਗਈ ਜਿਸ ਦੌਰਾਨ ਸਾਰੇ...
Advertisement
ਰਾਈਸ ਮਿਲਰ ਐਸੋਸੀਏਸ਼ਨ ਦਿੜ੍ਹਬਾ ਦੀ ਸਾਲਾਨਾ ਮੀਟਿੰਗ ਗੌਤਮ ਰਾਈਸ ਮਿੱਲ ਦਿੜ੍ਹਬਾ ਵਿੱਚ ਹੋਈ ਜਿਸ ਵਿੱਚ ਦਿੜ੍ਹਬਾ ਬਲਾਕ ਦੇ ਸਾਰੇ ਰਾਈਸ ਮਿੱਲ ਮਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਵਿੱਚ ਨਵੇਂ ਪ੍ਰਧਾਨ ਦੀ ਚੋਣ ਦੀ ਤਜਵੀਜ਼ ਰੱਖੀ ਗਈ ਜਿਸ ਦੌਰਾਨ ਸਾਰੇ ਰਾਈਸ ਮਿੱਲਰਾਂ ਵੱਲੋਂ ਨਗਰ ਪੰਚਾਇਤ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਅਤੇ ਅੱਗਰਵਾਲ ਸਭਾ ਦਿੜ੍ਹਬਾ ਦੇ ਮੌਜੂਦਾ ਪ੍ਰਧਾਨ ਰਾਜ ਕੁਮਾਰ ਰਾਮਾ ਨੂੰ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਰਬਸੰਮਤੀ ਨਾਲ ਚੌਥੀ ਵਾਰ ਰਾਈਸ ਮਿੱਲਰ ਐਸੋਸੀਏਸ਼ਨ ਦਿੜ੍ਹਬਾ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਰਿਸ਼ੀਪਾਲ ਨੂੰ ਸਰਪ੍ਰਸਤ ਅਤੇ ਸੰਜੇ ਬਾਂਸਲ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਮੀਟਿੰਗ ’ਚ ਕੀਮਤ ਰਾਏ ਸਾਬਕਾ ਐੱਮ ਸੀ ਦਿੜ੍ਹਬਾ, ਸ਼ਾਮ ਲਾਲ ਬਾਂਸਲ, ਸਤਨਾਮ ਸੱਤਾ, ਕੁੱਲਭੂਸ਼ਨ ਗੋਇਲ, ਅਸ਼ੋਕ ਗੋਇਲ, ਮੰਗਤ ਸਿੰਗਲਾ, ਲੱਕੀ ਸਿੰਗਲਾ, ਰਾਮ ਮਾਨ, ਸਾਜਨ ਸਿੰਗਲਾ, ਟੋਨੀ ਗਰਗ, ਵਿੱਕੀ ਗਰਗ, ਪ੍ਰੇਮ ਕੁਮਾਰ, ਭੂਸ਼ਨ ਕੁਮਾਰ, ਹਰਪ੍ਰੀਤ ਸਿੰਘ ਅਤੇ ਰਾਈਸ ਮਿੱਲਰ ਹਾਜ਼ਰ ਸਨ।
Advertisement
Advertisement
